ਮੀਤ ਹੇਅਰ ਵੱਲੋਂ ਭਾਰਤੀ ਕ੍ਰਿਕਟ ਟੀਮ ਵਿੱਚ ਚੁਣੇ ਗਏ ਅਰਸ਼ਦੀਪ ਸਿੰਘ ਦੀ ਹੌਂਸਲਾ ਅਫ਼ਜਾਈ

Must Read

ਸ਼੍ਰੀਦੇਵੀ ਦੁਆਰਾ ਪਹਿਨੀਆਂ ਗਈਆਂ ਇਹ ਖਾਸ ਸਾੜੀਆਂ ਹੋਣਗੀਆਂ ਨਿਲਾਮ, ਇੰਗਲਿਸ਼ ਵਿੰਗਲਿਸ਼ ਦੇ ਨਿਰਦੇਸ਼ਕ ਨੇ ਲਿਆ ਫੈਸਲਾ

ਮੁੰਬਈ (ਸਕਾਈ ਨਿਊਜ਼ ਪੰਜਾਬ), 5 ਅਕਤੂਬਰ 2022 ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਫਿਲਮਾਂ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਦੇ ਬਿਲਾਸੁਪਰ ਵਿਖੇ ਕੀਤਾ ਏਮਜ਼ ਹਸਪਤਾਲ ਦਾ ਉਦਘਾਟਨ

ਹਿਮਾਚਲ ਪ੍ਰਦੇਸ਼ (ਸਕਾਈ ਨਿਊਜ਼ ਪੰਜਾਬ), 5 ਅਕਤੂਬਰ 2022 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਜੇਦਸ਼ਮੀ ਦੇ ਮੌਕੇ 'ਤੇ ਹਿਮਾਚਲ ਪ੍ਰਦੇਸ਼ ਦੇ...

ਅੱਜ ਹੈ ਵਰਡ ਟੀਚਰ ਡੇਅ, ਜਾਣੋ ਕਿਉਂ ਹੈ ਇਹ ਦਿਨ ਖ਼ਾਸ

ਮੋਹਾਲੀ (ਸਕਾਈ ਨਿਊਜ਼ ਪੰਜਾਬ), 5 ਅਕਤੂਬਰ 2022  ਵਿਸ਼ਵ ਅਧਿਆਪਕ ਦਿਵਸ ਹਰ ਸਾਲ 5 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ...

ਚੰਡੀਗੜ੍ਹ, 26 ਮਈ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਕ੍ਰਿਕਟ ਟੀਮ ਵਿੱਚ ਚੁਣੇ ਗਏ ਪੰਜਾਬ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਹੌਂਸਲਾ ਅਫ਼ਜਾਈ ਲਈ ਉਸ ਨੂੰ ਨਿੱਜੀ ਤੌਰ ਉੱਤੇ ਮਿਲ ਕੇ ਮੁੱਖ ਮੰਤਰੀ ਭਗਵੰਤ ਮਾਨ ਤਰਫੋਂ ਵਧਾਈ ਦਿੱਤੀ।

ਪੰਜਾਬ ਭਵਨ ਚੰਡੀਗੜ੍ਹ ਵਿਖੇ ਅਰਸ਼ਦੀਪ ਸਿੰਘ ਤੇ ਉਸ ਦੇ ਪਰਿਵਾਰ ਲਈ ਰੱਖੇ ਰਾਤਰੀ ਭੋਜ ਮੌਕੇ ਖੇਡ ਮੰਤਰੀ ਨੇ ਕਿਹਾ ਕਿ ਅਰਸ਼ਦੀਪ ਸਿੰਘ ਦੀ ਭਾਰਤੀ ਕ੍ਰਿਕਟ ਟੀਮ ਵਿੱਚ ਚੋਣ ਨਾਲ ਸੂਬੇ ਦੇ ਲੱਖਾਂ ਨੌਜਵਾਨਾਂ ਨੂੰ ਅੱਗੇ ਵੱਧਣ ਦੀ ਪ੍ਰੇਰਨਾ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਨੌਜਵਾਨਾਂ ਉੱਤੇ ਮਾਣ ਕਰਦੀ ਹੈ ਜਿਨ੍ਹਾਂ ਆਪਣੀ ਸਖ਼ਤ ਮਿਹਨਤ ਤੇ ਕਰੜੀ ਸਾਧਨਾ ਨਾਲ ਜ਼ਿੰਦਗੀ ਵਿੱਚ ਨਾਮਣਾ ਖੱਟਿਆ ਹੈ।

ਖੇਡ ਮੰਤਰੀ ਮੀਤ ਹੇਅਰ ਅਰਸ਼ਦੀਪ ਦੇ ਬਚਪਨ ਤੋਂ ਕ੍ਰਿਕਟ ਨਾਲ ਜੁੜਨ, ਪਰਿਵਾਰ ਦੀ ਹਮਾਇਤ ਅਤੇ ਸੰਘਰਸ਼ ਦੀ ਕਹਾਣੀ ਸੁਣ ਕੇ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਕੀਤੀ ਮਿਹਨਤ ਕਦੇ ਅਜਾਈਂ ਨਹੀਂ ਜਾਂਦੀ।ਮੀਤ ਹੇਅਰ ਨੇ ਅਰਸ਼ਦੀਪ ਸਿੰਘ ਨੂੰ ਦੱਸਿਆ ਕਿ ਉਹ ਖ਼ੁਦ ਵੀ ਛੋਟੇ ਹੁੰਦੇ ਕ੍ਰਿਕਟਰ ਬਣਨਾ ਚਾਹੁੰਦੇ ਸਨ ਅਤੇ ਹੁਣ ਵੀ ਉਹ ਕ੍ਰਿਕਟ ਖੇਡ ਵਿੱਚ ਬਹੁਤ ਰੁਚੀ ਰੱਖਦੇ ਹਨ ਜਿਸ ਲਈ ਕਦੇ-ਕਦੇ ਮੌਕਾ ਮਿਲਣ ਉੱਤੇ ਕ੍ਰਿਕਟ ਵੀ ਖੇਡਦੇ ਹਨ।

ਖੇਡ ਮੰਤਰੀ ਨੇ ਕਿਹਾ ਕਿ ਹੁਣ ਕ੍ਰਿਕਟ ਖੇਡ ਵਿੱਚ ਵੱਡੇ ਪੱਧਰ ਉੱਤੇ ਪੰਜਾਬ ਦੇ ਨਵੀਂ ਉਮਰ ਦੇ ਖਿਡਾਰੀ ਅੱਗੇ ਆ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਰਣਜੀ ਟਰਾਫੀ ਵਿੱਚ ਪੰਜਾਬ ਹੋਰ ਵੀ ਬਿਹਤਰ ਪ੍ਰਦਰਸ਼ਨ ਕਰੇਗਾ।ਪੰਜਾਬ ਸਰਕਾਰ ਖੇਡਾਂ ਨੂੰ ਹੇਠਲੇ ਪੱਧਰ ਉੱਤੇ ਮਜ਼ਬੂਤ ਕਰਨ ਲਈ ਉਪਰਾਲੇ ਕਰ ਰਹੀ ਹੈ ਤਾਂ ਜੋ ਪੰਜਾਬ ਮੁੜ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣੇ। ਇਸ ਮੌਕੇ ਮੀਤ ਹੇਅਰ ਨੇ ਅਰਸ਼ਦੀਪ ਸਿੰਘ ਨੂੰ ਦੁਸ਼ਾਲਾ ਪਾ ਕੇ ਸਨਮਾਨਤ ਵੀ ਕੀਤਾ।ਇਸ ਮੌਕੇ ਅਰਸ਼ਦੀਪ ਸਿੰਘ ਦੇ ਪਰਿਵਾਰਕ ਮੈਂਬਰ ਤੇ ਕੋਚ ਵੀ ਮੌਜੂਦ ਸਨ।

LEAVE A REPLY

Please enter your comment!
Please enter your name here

Latest News

ਸ਼੍ਰੀਦੇਵੀ ਦੁਆਰਾ ਪਹਿਨੀਆਂ ਗਈਆਂ ਇਹ ਖਾਸ ਸਾੜੀਆਂ ਹੋਣਗੀਆਂ ਨਿਲਾਮ, ਇੰਗਲਿਸ਼ ਵਿੰਗਲਿਸ਼ ਦੇ ਨਿਰਦੇਸ਼ਕ ਨੇ ਲਿਆ ਫੈਸਲਾ

ਮੁੰਬਈ (ਸਕਾਈ ਨਿਊਜ਼ ਪੰਜਾਬ), 5 ਅਕਤੂਬਰ 2022 ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਫਿਲਮਾਂ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਦੇ ਬਿਲਾਸੁਪਰ ਵਿਖੇ ਕੀਤਾ ਏਮਜ਼ ਹਸਪਤਾਲ ਦਾ ਉਦਘਾਟਨ

ਹਿਮਾਚਲ ਪ੍ਰਦੇਸ਼ (ਸਕਾਈ ਨਿਊਜ਼ ਪੰਜਾਬ), 5 ਅਕਤੂਬਰ 2022 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਜੇਦਸ਼ਮੀ ਦੇ ਮੌਕੇ 'ਤੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ 'ਚ 1470 ਦੀ ਲਾਗਤ...

ਅੱਜ ਹੈ ਵਰਡ ਟੀਚਰ ਡੇਅ, ਜਾਣੋ ਕਿਉਂ ਹੈ ਇਹ ਦਿਨ ਖ਼ਾਸ

ਮੋਹਾਲੀ (ਸਕਾਈ ਨਿਊਜ਼ ਪੰਜਾਬ), 5 ਅਕਤੂਬਰ 2022  ਵਿਸ਼ਵ ਅਧਿਆਪਕ ਦਿਵਸ ਹਰ ਸਾਲ 5 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਅਧਿਆਪਕਾਂ ਦੇ...

PM ਮੋਦੀ ਅੱਜ ਹਿਮਾਚਲ ‘ਚ ਮਨਾਉਣਗੇ ਦੁਸਹਿਰਾ

ਹਿਮਾਚਲ (ਸਕਾਈ ਨਿਊਜ਼ ਪੰਜਾਬ), 5 ਅਕਤੂਬਰ 2022 PM ਮੋਦੀ ਅੱਜ ਯਾਨੀ ਵਿਜੇਦਸ਼ਮੀ 'ਤੇ ਹਿਮਾਚਲ ਪ੍ਰਦੇਸ਼ ਦੇ ਦੌਰੇ 'ਤੇ ਰਹਿਣਗੇl ਬਿਲਾਸਪੁਰ 'ਚ ਏਮਜ਼ ਦਾ ਉਦਘਾਟਨ ਕਰਨਗੇ।...

ਅੱਜ ਮਨਾਇਆ ਜਾ ਰਿਹਾ ਹੈ ਦੁਸਹਿਰੇ ਦਾ ਤਿਉਹਾਰ, ਇਸ ਸ਼ੁਭ ਸਮੇਂ ‘ਚ ਕਰੋ ਪੂਜਾ, ਜਾਣੋ ਪੂਜਾ ਦਾ ਤਰੀਕਾ

ਮੋਹਾਲੀ (ਸਕਾਈ ਨਿਊਜ਼ ਪੰਜਾਬ), 5 ਅਕਤੂਬਰ 2022 ਦੁਸਹਿਰੇ ਦਾ ਤਿਉਹਾਰ ਯਾਨੀ ਵਿਜਯਾਦਸ਼ਮੀ ਹਿੰਦੂ ਧਰਮ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। (ਵਿਜਯਾਦਸ਼ਮੀ 2022 ਸ਼ੁਭ ਮੁਹੂਰਤ) ਮਿਥਿਹਾਸ...

More Articles Like This