ਬਰਨਾਲਾ (ਪਰਵੀਨ ਰਿਸ਼ੀ), 4 ਅਪ੍ਰੈਲ 2022
ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਹੁਣ ਧਰਨਿਆਂ ਦੀ ਧਰਤੀ ਵੀ ਕਿਹਾ ਜਾ ਸਕਦਾ ਹੈ l ਕਿਉਂਕਿ ਇੱਥੇ ਆਪਣੇ ਹੱਕ ਲੈਣ ਦੇ ਲਈ ਲੋਕਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਪੈਂਦੇ ਨੇ ।ਹੁਣ ਜੋ ਖ਼ਬਰ ਬਰਨਾਲਾ ਤੋਂ ਸਾਹਮਣੇ ਆਈ ਹੈ ।
ਉਸ ਵਿੱਚ ਸਿੱਖਿਆ ਮੰਤਰੀ ਮੀਤ ਹੇਅਰ ਦੇ ਘਰ ਦੇ ਬਾਹਰ ਪੱਕਾ ਧਰਨਾ ਲੱਗਿਆ ਹੈ।ਇਹ ਧਰਨਾ ਬੇਰੁਗਾਰ ਅਧਿਆਪਕਾਂ ਵੱਲੋਂ ਨਹੀਂ ਸਗੋਂ ਈਟੀਟੀ ਅਧਿਆਪਕਾਂ ਵੱਲੋਂ ਲਗਾਇਆ ਗਿਆ ਹੈ।ਇਹ ਅਧਿਆਪਕ ਡੈਪੂਟੇਸ਼ਨ ‘ਤੇ ਨੇ।
ਆਪਣੀ ਹੱਕੀ ਮੰਗਾਂ ਨੂੰ ਧਰਨਾ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦਾ ਕਹਿਣਾ ਹੈ ਕਿ ਡੈਪੂਟੇਸ਼ਨ ਦੌਰਾਨ ਉਹ ਆਪਣੇ ਘਰ ਤੋਂ 100 -150 ਕਿਲੋਮੀਟਰ ਦੂਰ ਜਾ ਕੇ ਡਿਊਟੀ ਕਰ ਰਹੇ । ਹਾਂਲਾ ਕਿ 1 ਅਪੈ੍ਰਲ ਨੂੰ ਡੈਪੂਟੇਸ਼ਨ ਰੱਦ ਕਰ ਦਿੱਤੀ ਗਈ l
ਪਰ ਉਹਨਾ ਨੂੰ ਕੋਈ ਲਿਖਤੀ ਹੁਕਮ ਜਾਰੀ ਨਹੀਂ ਕੀਤਾ ਗਿਆ। ਜਿਸ ਕਾਰਨ ਉਹ ਸਿੱਖਿਆ ਮੰਤਰੀ ਦੇ ਦਰ ‘ਤੇ ਬੈਠੇ। ਉਹਨਾਂ ਕਿਹਾ ਕਿ ਸਵੇਰੇ ਦੀ 2 ਵਾਰ ਮੀਟਿੰਗ ਹੋ ਚੱੁਕੀ lਪਰ ਉਹਨਾਂ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ ਸਗੋਂ ਧਮਕਾਇਆ ਜਾ ਰਿਹਾ ਹੈ।
ਉਧਰ ਕਿਸਾਨ ਨੂੰ ਜਦੋਂ ਇਸ ਧਰਨਾ ਬਾਰੇ ਪਤਾ ਲੱਗਿਆ ਤਾਂ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਲਈ ਰੋਟੀ ਲੈ ਕੇ ਪਹੁੰਚੇ ।
ਉਥੇ ਹੀ ਜ਼ਿਲ੍ਹਾਂ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਇਹਨ੍ਹਾਂ ਅਧਿਆਪਕਾਂ ਦੀਆਂ ਕੁਝ ਮੰਗਾਂ ਲਈਆਂ ਗਈਆਂ ਨੇ । ਬੁੱਧਵਾਰ ਨੂੰ ਅਧਿਆਪਕਾਂ ਨਾਲ ਸਿੱਖਿਆਂ ਮੰਤਰੀ ਦੀ ਮੀਟਿੰਗ ਕਰਵਾਈ ਜਾਵੇਗੀ।
ਭਾਵੇਂ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 18 ਦਿਨ ਹੋਏ ਨੇ ਤੇ ਨਾਲ ਹੀ ਧਰਨਾ ਪ੍ਰਦਰਸ਼ਨ ਵੀ ਸ਼ੁਰੂ ਹੋ ਗਏ ਲੋਕ ਇਸ ਨਵੀਂ ਬਣੀ ਸਰਕਾਰ ਤੋਂ ਵੀ ਖਫ਼ਾ ਨਜ਼ਰ ਆ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਧਰਨਾ ਪ੍ਰਦਰਸ਼ਨ ਕਰ ਰਹੇ ਇਹਨਾਂ ਅਧਿਆਪਕਾਂ ਦਾ ਕੋਈ ਹੱਲ ਨਿਕਲੇਗਾ ਜਾਂ ਫਿਰ ਨਹੀਂ।