ਤਰਨਤਾਰਨ (ਰਿੰਪਲ ਗੋਲ੍ਹਣ), 18 ਜੂਨ 2022
ਅੱਜ ਹਨੇਰਾ ਹੁੰਦਿਆਂ ਹੀ ਪੱਟੀ ਸ਼ਹਿਰ ਦੇ ਭੀੜ ਭੜੱਕੇ ਵਾਲੇ ਗਾਂਧੀ ਸੱਥ ਚੌਕ ਅੰਦਰ ਲੜਕੀ ਦੇ ਪ੍ਰੇਮ ਵਿਆਹ ਤੋਂ ਨਰਾਜ ਉਸਦੇ ਭਰਾ ਵੱਲੋਂ ਆਪਣੇ ਇੱਕ ਸਾਥੀ ਦੀ ਮਦਦ ਨਾਲ ਅਣਖ ਤੇ ਚੱਲਦਿਆਂ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ।
ਘਟਨਾਂ ਦੀ ਸੂਚਨਾਂ ਮਿਲਦਿਆਂ ਹੀ ਐੱਸਐੱਚਓ ਡੀਐੱਸਪੀ ਪੱਟੀ ਮਨਿੰਦਰਪਾਲ ਸਿੰਘ ਤੇ ਸਿਟੀ ਪੱਟੀ ਬਲਜਿੰਦਰ ਸਿੰਘ ਮੌਕੇ ਤੇ ਪਹੁੰਚੇ ਕੇ ਵਾਰਦਾਤ ਨਾਲ ਸਬੰਧਤ ਜਾਣਕਾਰੀ ਇੱਕਤਰ ਕੀਤੀ ਗਈ।
ਇਸ ਵਾਰਦਾਤ ਸਬੰਧੀ ਮ੍ਰਿਤਕਾ ਦੇ ਪਤੀ ਰਾਜਨ ਜੋਸ਼ਨ ਤੇ ਉਸਦੀ ਮਾਤਾ ਕਿਰਨ ਜੋਸ਼ਨ ਨੇ ਦੱਸਿਆ ਕਿ ਅੱਜ ਹਨੇਰਾ ਹੁੰਦਿਆਂ ਹੀ ਮ੍ਰਿਤਕ ਲੜਕੀ ਸੁਨੇਹਾ ਦਾ ਸਕਾ ਭਰਾ ਰੋਹਿਤ ਪੁੱਤਰ ਸ਼ਾਮ ਲਾਲ ਤੇ ਉਸਦੇ ਚਚੇਰਾ ਭਰਾ ਅਮਰ ਵੱਲੋਂ ਬੇਖੋਬ ਹੋ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਗਾਂਧੀ ਸੱਥ ਅੰਦਰ ਨਵ ਵਿਹੁਅਤਾ ਸੁਨੇਹਾ ਨੂੰ ਦਾਤਰ ਤੇ ਕਿਰਪਾਨਾਂ ਨਾਲ ਵੱਡ ਦਿੱਤਾ ਗਿਆ l
ਜਿਸ ਕਾਰਣ ਉਸਦੀ ਮੌਕੇ ਤੇ ਮੌਤ ਹੋ ਗਈ।ਉਨ੍ਹਾਂ ਦੱਸਿਆਂ ਕਿ ਕ੍ਰੀਬ ਤਿੰਨ ਮਹੀਨੇ ਪਹਿਲਾਂ ਸੁਨੇਹਾ ਪੁੱਤਰੀ ਸ਼ਾਮ ਲਾਲ ਵਾਸੀ ਸਰਹਾਲੀ ਰੋਡ ਪੱਟੀ ਤੇ ਰਾਜਨ ਜੋਸ਼ਨ ਪੁੱਤਰ ਪਰਮਜੀਤ ਸਿੰਘ ਵਾਸੀ ਗਾਂਧੀ ਸੱਥ ਪੱਟੀ ਨੇ ਅਦਾਲਤ ਅੰਦਰ ਪ੍ਰੇਮ ਵਿਆਹ ਕਰਵਾਇਆ ਸੀ।
ਪਰ ਲੜਕੀ ਦਾ ਪਰਿਵਾਰ ਇਸ ਪ੍ਰੇਮ ਵਿਆਹ ਤੋਂ ਨਰਾਜ ਹੋਣ ਕਰਕੇ ਕਥਿਤ ਲੜਕੀ ਦਾ ਕਤਲ ਕੀਤਾ ਗਿਆ ਹੈ। ਘਟਨਾਂ ਸਬੰਧੀ ਡੀਐੱਸਪੀ ਪੱਟੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਕਤਲ ਨਾਲ ਸਬੰਧਤ ਦੋਸ਼ੀਆਂ ਦੀ ਸਨਾਖਤ ਕਰ ਲਈ ਗਈ ਹੈ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।