ਅੰਮ੍ਰਿਤਸਰ (ਮਨਜਿੰਦਰ ਸਿੰਘ ਮਨੀ), 27 ਫਰਵਰੀ 2022
ਰੂਸ ਵਲੋਂ ਯੂਕਰੇਨ ਤੇ ਕੀਤੇ ਜਾ ਰਹੇ ਹਮਲਿਆਂ ਦੀ ਚਰਚਾ ਜਿਥੇ ਸੰਸਾਰ ਭਰ ਵਿਚ ਛਿੜੀ ਹੋਈ ਹੈ। ਉਥੇ ਹੀ ਅੰਮ੍ਰਿਤਸਰ ਦੇ ਮਸ਼ਹੁਰ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਇਸ ਵਾਰ ਸੰਬਧੀ ਮਾਡਲ ਤਿਆਰ ਕਰ ਅਮਨ ਸ਼ਾਂਤੀ ਦਾ ਸੁਨੇਹਾ ਦੇਣ ਲੱਈ ਇਹ ਮਾਡਲ ਤਿਆਰ ਕੀਤਾ ਗਿਆ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਉਹਨਾ ਦਸਿਆ ਕਿ ਜਿਵੇ ਕਿ ਉਹਨਾ ਵਲੋਂ ਹਰ ਮੌਕੇ ਤੇ ਕੋਈ ਨਾ ਕੋਈ ਮਾਡਲ ਤਿਆਰ ਕਰ ਲੋਕਾਂ ਨੂੰ ਸਮਰਪਿਤ ਕੀਤਾ ਜਾਦਾ ਹੈ।
ਉਥੇ ਹੀ ਅੱਜ ਉਹਨਾ ਰੂਸ ਯੁਕਰੇਅਨ ਦੀ ਜੰਗ ਮੌਕੇ ਅਮਨ ਸ਼ਾਂਤੀ ਨੂੰ ਦਰਸਾਉਂਦਾ ਮਾਡਲ ਤਿਆਰ ਕਰ ਅਮਨ ਸ਼ਾਂਤੀ ਦੀ ਅਪੀਲ ਕੀਤੀ ਹੈ।ਉਹਨਾ ਕਿਹਾ ਕਿ ਚਾਹੇ ਜੰਗ ਦੋ ਦੇਸ਼ਾ ਦੇ ਆਪਸੀ ਮਾਮਲਿਆਂ ਦੀ ਹੋਵੇ, ਪਰ ਇਸ ਨਾਲ ਸੰਸਾਰ ਭਰ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ ।
ਕਈ ਭਾਰਤੀ ਵਿਦਿਆਰਥੀ ਉਥੇ ਬੱਕਰਾ ਵਿੱਚ ਲੱੁਕ ਤੇ ਸਹਿਮ ਦੀ ਜ਼ਿੰਦਗੀ ਬਿਤਾ ਰਹੇ ਹਨ ਅਤੇ ਉਹਨਾ ਦੇ ਮਾਪੇ ਇਥੇ ਚਿੰਤਾ ਵਿਚ ਹਨ ।ਸੋ ਸੰਸਾਰ ਭਰ ਦੇ ਸਾਰੇ ਤਾਕਤਵਰ ਦੇਸ਼ਾ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਲੱਈ ਇੱਕਜੁਟ ਹੋਣ ਅਤੇ ਰੂਸ ਯੂਕਰੇਨ ਦੇ ਮਾਮਲੇ ਨੂੰ ਲੋਕਾਂ ਦੇ ਹਿੱਤ ਵਿਚ ਜਲਦੀ ਸੁਲਝਾਇਆ ਜਾ ਸਕੇ।