ਬਠਿੰਡਾ(ਹਰਮਿੰਦਰ ਸਿੰਘ),26 ਮਾਰਚ
ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਕਾਰਣ ਪ੍ਰਸ਼ਾਸਨ ਚਿੰਤਾਂ ਵਿੱਚ ਦਿਖਾਈ ਦੇ ਰਿਹਾ ਹੈ।ਪ੍ਰਸ਼ਾਸਨ ਵੱਲੋਂ ਮਾਸਕ ਨਾ ਪਾਉਣ ਵਾਲਿਆਂ ਦੇ ਸਖ਼ਤ ਕਾਰਵਾਈ ਕਰਦੇ ਹੋਏ ਉਹਨਾ ਦੇ ਚਲਾਨ ਕੱਟੇ ਜਾ ਰਹੇ ਹਨ ਅਜਿਹੀ ਹੀ ਕਾਰਵਾਈ ਬਠਿੰਡਾ ਦੀ ਕੋਟਫੱਤਾ ਪੁਲਸ ਵੱਲੋ ਕੀਤੀ ਗਈ ।
ਕਿਸਾਨੀ ਸੰਘਰਸ਼: ਸ਼ਾਮ 6 ਵਜੇ ਤੱਕ ਸਭ ਕੁਝ ਰਹੇਗਾ ਬੰਦ
ਪੁਲਿਸ ਨੇ ਕਿਸਾਨਾਂ ਦੇ ਮਾਸਕ ਨਾ ਪਾਉਣ ‘ਤੇ ਉਹਨਾਂ ਦੇ ਚਲਾਨਾਂ ਕੱਟੇ ਜਿਸ ਤੋਂ ਕਿਸਾਨਾਂ ਨੇ ਇਸ ਦੇ ਵਿਰੋਧ ਵਿੱਚ ਬਠਿੰਡਾ ਮਾਨਸਾ ਹਾਈਵੇ ਤੇ ਪਿੰਡ ਭਾਈਬਖਤੋਰ ਵਿਖੇ ਜਾਮ ਲਗਾ ਕੇ ਰੋਸ ਪ੍ਰਦਰਸਨ ਕੀਤਾ,ਕਿਸਾਨਾਂ ਨੇ ਪੁਲਸ ਪ੍ਰਸਾਸਨ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ
ਭਿੱਖੀਵਿੰਡ ‘ਚ ਦੇਖਣ ਨੂੰ ਮਿਲਿਆ ਭਾਰਤ ਬੰਦ ਦਾ ਅਸਰ
ਕਿਸਾਨਾਂ ਨੇ ਕਿਹਾ ਥਾਣਾ ਕੋਟਫੱਤਾ ਦੀ ਪੁਲਸ ਖੇਤ ਜਾਂਦੇ ਕਿਸਾਨਾਂ ਨੂੰ ਮਾਸਕ ਦੇ ਨਾ ਤੇ ਤੰਗ ਪ੍ਰੇਸ਼ਾਨ ਕਰ ਰਹੀ ਹੈ,ਉਹਨਾਂ ਦੱਸਿਆਂ ਕਿ ਕਿਸਾਨਾਂ ਦੇ 500 ਤੋ ਲੈ ਕੇ ਹਜਾਰ ਰੁਪਏ ਤੱਕ ਚਲਾਨ ਕੱਟੇ ਜਾ ਰਹੇ ਹਨ,ਉਹਨਾਂ ਚੇਤਾਵਨੀ ਦਿੱਤੀ ਕਿ ਜਿੰਨਾ ਸਮਾਂ ਕਿਸਾਨਾਂ ਨਾਲ ਪੁਲਸ ਦੀ ਧੱਕੀਸ਼ਾਹੀ ਬੰਦ ਨਹੀ ਹੁੰਦੀ ਉਹ ਸੰਘਰਸ਼ ਜਾਰੀ ਰੱਖਣਗੇ