ਗੁਰਦਾਸਪੁਰ ,26 ਮਾਰਚ (ਸਕਾਈ ਨਿਊਜ਼ ਬਿਊਰੋ)
ਸੰਯੁਕਤ ਕਿਸਾਨ ਮੋਰਚਾ ਵਲੋਂ ਭਾਰਤ ਬੰਦ ਦੇ ਸਦੇ ਨੂੰ ਲੈਕੇ ਅੱਜ ਜਿਲਾ ਗੁਰਦਾਸਪੁਰ ਚ ਸਵੇਰ ਤੋਂ ਹੀ ਪੂਰਨ ਤੌਰ ਤੇ ਅਸਰ ਦੇਖਣ ਨੂੰ ਮਿਲਿਆ ਜਿਲਾ ਭਰ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਦੇ ਬਾਜ਼ਾਰ ਬੰਦ ਰਹੇ ਅਤੇ ਬੱਸਾਂ ਦੀ ਆਵਾਜਾਈ ਵੀ ਬੰਦ ਹੈ ਅਤੇ ਬਾਜ਼ਾਰਾਂ ਚ ਕਿਸਾਨਾਂ ਨੇ ਰੋਸ ਮਾਰਚ ਕੱਢਿਆ ਅਤੇ ਵੱਖ ਵੱਖ ਥਾਵਾਂ ਤੇ ਕਿਸਾਨਾਂ ਵਲੋਂ ਪ੍ਰਦਰਸ਼ਨ ਜਾਰੀ |
ਸਨੀ ਦਿਓਲ ਦੇ ਡੈਡੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ
ਬਟਾਲਾ ਦੇ ਬਟਾਲਾ -ਗੁਰਦਾਸਪੁਰ-ਮੁਖ ਮਾਰਗ ਤੇ ਗਾਂਧੀ ਚੌਕ ਚ ਚੱਕਾ ਜਾਮ ਕਰ ਕਿਸਾਨਾਂ ਅਤੇ ਆੜਤੀਐਸੋਸੀਅਸ਼ਨ ਵਲੋਂ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਜਾਰੀ |
ਛਾਪੇਮਾਰੀ ਤੋਂ ਡਰੇ ਤਹਿਸੀਲਦਾਰ ਨੇ ਗੈਸ ਚੁੱਲ੍ਹੇ ‘ਤੇ ਸਾੜੇ 20 ਲੱਖ ਰੁਪਏ
ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਆੜਤੀਆ ਐਸੋਸੀਅਸ਼ਨ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਦਾ ਸੰਗਰਸ਼ ਉਦੋਂ ਤਕ ਜਾਰੀ ਰਹੇਗਾ ਜਦ ਤਕ ਕੇਂਦਰ ਵਲੋਂ ਖੇਤੀ ਕਾਨੂੰਨ ਵਾਪਿਸ ਨਹੀਂ ਹੁੰਦੇ ਅਤੇ ਆਉਣ ਵਾਲੇ ਸਮੇ ਚ ਵੀ ਸੰਯੁਕਤ ਕਿਸਾਨ ਮੋਰਚਾ ਵਲੋਂ ਜੋ ਵੀ ਪ੍ਰੋਗਰਾਮ ਦਿਤੇ ਜਾਣਗੇ ਉਹਨਾਂ ਨੂੰ ਲਾਗੂ ਕੀਤਾ ਜਾਵੇਗਾ |