ਗੁਰਦਾਸਪੁਰ (ਅਕਸ਼ ਰਾਜ ਮਾਹਲਾ), 24 ਜੂਨ 2022
ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਵਲੋਂ ਅੱਜ ਬਟਾਲਾ -ਜਲੰਧਰ ਰੋਡ ਤੇ ਕੇਂਦਰ ਸਰਕਾਰ ਦਾ ਖਿਲਾਫ ਅਗਨੀਪਥ ਸਕੀਮ ਨੂੰ ਲੈਕੇ ਜੰਮਕੇ ਵਿਰੋਧ ਕੀਤਾ ਅਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ l
ਉਥੇ ਹੀ ਕੇਂਦਰ ਸਰਕਾਰ ਅਤੇ ਅਗਨੀਪਥ ਸਕੀਮ ਦੇ ਵਿਰੋਧ ਚ ਅੱਜ ਦੇਸ਼ ਭਰ ਚ ਕਿਸਾਨ ਵਿਰੋਧ ਚ ਉਤਰੇ ਹਨ ਅਤੇ ਬਟਾਲਾ ਜਲੰਧਰ ਰੋਡ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਲੋਂ ਜੰਮਕੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ l
ਉਥੇ ਹੀ ਕਿਸਾਨਾਂ ਨੇ ਕਿਹਾ ਕਿ ਇਹ ਸਕੀਮ ਨੌਜਵਾਨ ਵਿਰੋਧੀ ਹੈ ਅਤੇ ਅਗਨੀਪਥ ਯੋਜਨਾ ਤੁਰੰਤ ਵਾਪਸ ਲੈਣ ਦੀ ਆਵਾਜ਼ ਬੁਲੰਦ ਕਰਦੇ ਹੋਏ ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਵਲੋਂ ਉਦੋਂ ਤਕ ਸੰਗਰਸ਼ ਜਾਰੀ ਰਹੇਗਾl
ਜਦ ਤਕ ਸਰਕਾਰ ਇਹ ਸਕੀਮ ਨੂੰ ਵਾਪਿਸ ਨਹੀਂ ਲੈਂਦੀ ਅਤੇ ਉਹਨਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਕ ਮੰਚ ਤੇ ਇਕੱਠੇ ਹੋ ਇਕ ਯੋਜਨਾਬੰਦ ਢੰਗ ਨਾਲ ਸੰਘਰਸ਼ ਕਰਨ |