ਕਪੂਰਥਲਾ( ਕਸ਼ਮੀਰ ਭੰਡਾਲ), 21 ਮਈ 2022
ਪੰਜਾਬ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ l ਅਜਿਹੀ ਹੀ ਇੱਕ ਘਟਨਾ ਕਪੂਰਥਲਾ ਦੇ ਪਿੰਡ ਦੰਦੂਪੁਰ ਤੋ ਸਾਹਮਣੇ ਆਈ ਹੈ l ਇੱਕ ਕਿਸਾਨ ਦੇ ਘਰ ਨੂੰ ਅੱਗ ਲੱਗ ਗਈ। ਅੱਗ ਏਨੀ ਭਿਆਨਕ ਸੀ ਕਿ ਘਰ ਦੇ ਸਮਾਨ ਸਮੇਤ ਕਿਸਾਨ ਦੀਆਂ ਚਾਰ ਮੱਝਾਂ ਵੀ ਸੜ ਗਈਆਂ।
ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਘਟਨਾ ਕਰੀਬ ਤੜਕੇ ਤਿੰਨ ਵਜੇ ਦੀ ਹੈ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਚਲਦਾ ਹੈ ਕਿ ਉਹਨਾਂ ਦੇ ਘਰ ਅੱਗ ਲੱਗ ਗਈ ਹੈ।
ਫਿਲਹਾਲ ਇਸ ਅੱਗ ਲੱਗਣ ਨਾਲ ਘਰ ਦਾ ਕਈ ਕੀਮਤੀ ਸਮਾਨ ਸੜਕੇ ਸੁਆਹ ਹੋ ਗਿਆ ਤੇ ਚਾਰ ਮੱਝਾਂ ਵੀ ਬੁਰੀ ਤਰ੍ਹਾਂ ਨਾਲ ਝੁਲਸ ਗਈਆਂ। ਪਰਿਵਾਰ ਵੱਲੋਂ ਇਸ ਅੱਗ ਲੱਗਣ ਪਿੱਛੇ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਹੈ।
ਓਧਰ ਦੂਜੇ ਪਾਸੇ ਪਰਿਵਾਰ ਨੇ ਅੱਗ ਲੱਗਣ ਤੋਂ ਬਾਅਦ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਤਫਤੀਸ਼ ਜਾਰੀ ਹੈ ਕਿ ਆਖਿਰਕਾਰ ਅੱਗ ਲੱਗੀ ਕਿਵੇਂ। ਫਿਲਹਾਲ ਇਸ ਪੂਰੀ ਘਟਨਾ ਦੋਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।