ਮਾਨਸਾ (ਭੀਸ਼ਮ ਗੋਇਲ), 15 ਅਪ੍ਰੈਲ 2022
ਕਣਕ ਦੀ ਫ਼ਸਲ ਵਿੱਚ ਆ ਰਹੀ ਟੁੱਟ ਦੀ ਸਮੱਸਿਆ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਫੂਡ ਸਪਲਾਈ ਵਿਭਾਗ ਵੱਲੋਂ ਬਣਾਈ ਗਈ ਟੀਮ ਨੇ ਅੱਜ ਮਾਨਸਾ ਜਿਲੇ ਦੀਆਂ ਮੰਡੀਆਂ ਦਾ ਦੌਰਾ ਕੀਤਾ ਅਤੇ ਕਣਕ ਦੇ ਸੈਂਪਲ ਇਕੱਤਰ ਕੀਤੇ।
ਟੀਮ ਵਿੱਚ ਮਨਿਸਟਰੀ ਆਫ ਫੂਡ ਦੇ ਟੈਕਨੀਕਲ ਅਧਿਕਾਰੀ ਸੁਭਾਸ਼, ਫੂਡ ਸਪਲਾਈ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਮਨੀਸ਼ ਨਰੂਲਾ ਅਤੇ ਜਿਲਾ ਫੂਡ ਸਪਲਾਈ ਕੰਟਰੋਲਰ ਹਾਜਰ ਹਨ।
ਐਫ.ਸੀ.ਆਈ. ਦੀ ਜਾਂਚ ਟੀਮ ਨਾਲ ਮਾਨਸਾ ਦੀਆਂ ਮੰਡੀਆਂ ਵਿੱਚ ਆਏ ਫੂਡ ਸਪਲਾਈ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਮਨੀਸ਼ ਨਰੂਲਾ ਨੇ ਦੱਸਿਆ ਕਿ ਕਣਕ ਦੀ ਫ਼ਸਲ ਵਿੱਚ ਆ ਰਹੀ ਟੁੱਟ ਦੀ ਸਮੱਸਿਆ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਫੂਡ ਸਪਲਾਈ ਵਿਭਾਗ ਵੱਲੋਂ ਟੀਮ ਬਣਾਈ ਗਈ ਹੈ, ਜਿਸ ਵੱਲੋਂ ਅੱਜ ਮਾਨਸਾ ਜਿਲੇ ਦੀਆਂ ਮੰਡੀਆਂ ਦਾ ਦੌਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਟੀਮ ਵੱਲੋਂ ਇਸ ਸਮੇਂ ਮਾਨਸਾ ਦੀ ਅਨਾਜ ਮੰਡੀ ਵਿੱਚ ਕਣਕ ਦੇ ਸੈਂਪਲ ਲਏ ਗਏ ਹਨ ਅਤੇ ਬਾਕੀ ਮੰਡੀਆਂ ਦੇ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੈਂਪਲਾਂ ਦੀ ਜਾਂਚ ਤੋਂ ਬਾਅਦ ਸਰਕਾਰ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।