ਚੰਡੀਗੜ੍ਹ (ਸਕਾਈ ਨਿਊਜ ਬਿਊਰੋ) 22 ਜਨਵਰੀ 2022
ਹਾਲ ਹੀ ‘ਚ ਪੰਜਾਬ ਪੁਲਸ ਵੱਲੋਂ ਸਾਬਕਾ ਡੀਜੀਪੀ ਦੇ ਪੀਏ ਕੁਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਦੱਸ ਦਈਏ ਕਿ ਇਹ ਗ੍ਰਿਫਤਾਰੀ ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਜਾਅਲੀ ਦਸਤਖਤ ਕਰਕੇ ਪੁਲਿਸ ਮੁਲਾਜ਼ਮਾਂ ਨੂੰ ਜਾਅਲੀ ਤਰੱਕੀਆਂ ਦੇਣ ਦੇ ਮਾਮਲੇ ਵਿੱਚ ਹੋਈ ਸੀ । ਇਸ ਤੋਂ ਪਹਿਲਾਂ 5 ਦੋਸ਼ੀ ਪੁਲਿਸ ਰਿਮਾਂਡ ‘ਤੇ ਸਨ ਪਰ ਪੁਲਸ ਨੂੰ ਵੱਡਾ ਝਟਕਾ ਉਦੋਂ ਲੱਗਾ ਜਦੋਂ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਦੇ ਜਾਅਲੀ ਸਾਈਨ ਕਰ ਕੇ 11 ਪੁਲਸ ਜਵਾਨਾਂ ਦੀ ਪ੍ਰਮੋਸ਼ਨ ਦੇ ਮਾਮਲੇ ਵਿਚ ਡੀ. ਜੀ. ਪੀ. ਦਫ਼ਤਰ ’ਚੋਂ 2 ਤੋਂ 3 ਫਾਈਲਾਂ ਗਾਇਬ ਹੋਈਆਂ ਪਈਆਂ ਹਨ ।
ਇਹ ਖਬਰ ਵੀ ਪੜ੍ਹੋ:ਨਹੀਂ ਰਹੇ ਸਾਬਕਾ ਭਾਰਤੀ ਫੁੱਟਬਾਲਰ ਸੁਭਾਸ਼ ਭੌਮਕਿ, ਏਸ਼ੀਆਈ ਖੇਡਾਂ ‘ਚ ਦੇਸ਼…
ਦੱਸ ਦਈਏ ਗਾਇਬ ਹੋਣ ਵਾਲੀਆਂ ਫਾਈਲਾਂ ਵਿਚ ਪੁਲਸ ਜਵਾਨਾਂ ਦੀ ਪ੍ਰਮੋਸ਼ਨ ਦਾ ਰਿਕਾਰਡ ਹੈ ਅਤੇ ਸਾਬਕਾ ਡੀ. ਜੀ. ਪੀ. ਦੇ ਜਾਅਲੀ ਸਾਈਨਾਂ ਦੇ ਆਧਾਰ ’ਤੇ ਇਹ ਪ੍ਰਮੋਸ਼ਨ ਕੀਤੀ ਗਈ ਹੈ । ਜਾਂਚ ਮੁਤਾਬਕ ਪਤਾ ਲੱਗਾ ਹੈ ਕਿ ਫ਼ਰਾਰ ਦੋਸ਼ੀ ਐੱਸ. ਆਈ. ਸਤਵਿੰਦਰ ਨੇ 3 ਵਾਰ ਪ੍ਰਮੋਸ਼ਨ ਹਾਸਲ ਕੀਤੀ ਸੀ ਜੋ ਹੈੱਡ ਕਾਂਸਟੇਬਲ ਤੋਂ ਐੱਸ. ਆਈ. ਬਣ ਗਿਆ ਸੀ । ਇਹ ਪ੍ਰਮੋਸ਼ਨ ਸਤਵਿੰਦਰ ਨੇ ਕੁੱਝ ਹੀ ਮਹੀਨਿਆਂ ਵਿਚ ਹਾਸਲ ਕੀਤੀ ਸੀ । ਇਸ ਮਾਮਲੇ ਵਿਚ ਫੜ੍ਹੇ ਗਏ ਪੰਜਾਬ ਦੇ ਸਾਬਕਾ ਡੀ. ਜੀ. ਪੀ. ਦੇ ਪੀ. ਏ. ਕੁਲਵਿੰਦਰ ਸਿੰਘ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਸੀ । ਉਸਦੀ ਮਿਲੀ-ਭੁਗਤ ਦੇ ਕਾਰਨ ਹੀ ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ।
ਇਹ ਖਬਰ ਵੀ ਪੜ੍ਹੋ:ਪ੍ਰਧਾਨ ਮੰਤਰੀ ਮੋਦੀ ਵੱਖ–ਵੱਖ ਜ਼ਿਲ੍ਹਿਆਂ ਦੇ ਡੀ.ਐੱਮਜ਼. ਨਾਲ ਕੀਤੀ ਗੱਲਬਾਤ
ਜਾਂਚ ਦੌਰਾਨ ਪਤਾ ਲੱਗਿਆ ਕਿ ਕੁਲਵਿੰਦਰ ਸਿੰਘ ਨੇ ਕੰਪਿਊਟਰ ’ਤੇ ਵੀ ਪ੍ਰਮੋਸ਼ਨ ਦੀ ਲਿਸਟ ਵੀ ਬਣਾਈ ਸੀ, ਜਿਸ ਦੀ ਉਸ ਨੂੰ ਪੂਰੀ ਜਾਣਕਾਰੀ ਸੀ । ਕੁਲਵਿੰਦਰ ਸਿੰਘ ਨੂੰ ਸ਼ਨੀਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਪੁਲਸ ਰਿਮਾਂਡ ਲੈਣ ਲਈ ਐੱਸ. ਆਈ. ਟੀ. ਨੇ ਅਦਾਲਤ ਤੋਂ 10 ਦਿਨਾਂ ਦਾ ਰਿਮਾਂਡ ਮੰਗਿਆ । ਪੁਲਸ ਨੇ ਕਿਹਾ ਕਿ ਦੋਸ਼ੀਆਂ ਕੋਲੋਂ ਦਫ਼ਤਰ ’ਤੋਂ ਫਾਈਲਾਂ ਗਾਇਬ ਹੋਣ ਬਾਰੇ ਪਤਾ ਕਰਨਾ ਹੈ । ਮਾਮਲੇ ’ਚ ਫ਼ਰਾਰ ਦੋਸ਼ੀਆਂ ਨੂੰ ਫੜ੍ਹਨ ਲਈ ਕੁਲਵਿੰਦਰ ਕੋਲੋਂ ਪੁੱਛਗਿਛ ਕਰਨੀ ਹੈ । ਅਦਾਲਤ ਨੇ ਪੁਲਸ ਦੀ ਦਲੀਲ ਸੁਣਨ ਤੋਂ ਬਾਅਦ ਦੋਸ਼ੀ ਨੂੰ ਤਿੰਨ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ । ਉੱਥੇ ਹੀ ਫ਼ਰਾਰ ਦੋਸੀਆਂ ਨੂੰ ਫੜ੍ਹਨ ਲਈ ਪੁਲਸ ਟੀਮਾਂ ਵੱਖ-ਵੱਖ ਜਗ੍ਹਾ ਛਾਪੇਮਾਰੀ ਕਰਨ ਵਿੱਚ ਲੱਗੀਆਂ ਹੋਈਆਂ ਹਨ।