ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 29 ਮਈ 2022
ਦੇਸ਼ ਦੀ ਸਭ ਤੋਂ ਨੰਬਰ 1 ਫਿਲਮ ਪ੍ਰੋਡਕਸ਼ਨ ਸਾਗਾ ਹਰ ਸਮੇਂ ਦਰਸ਼ਕਾਂ ਦੇ ਮਨੋਰੰਜਨ ਲਈ ਤਿਆਰ ਰਹਿੰਦੀ ਹੈ। ਜੇ ਤੁਸੀਂ ਘਰ ਬੈਠੇ ਬੌਰ ਹੋ ਗਏ ਤਾਂ ਹੁਣ ਖਿੱਚ ਲਓ ਸਿਨੇਮਾਘਰ ਜਾਣ ਦੀ ਤਿਆਰੀ। ਕਿਉਂਕਿ ਇੱਕ ਵਾਰ ਫਿਰ ਫੁੱਲ ਇੰਟਰਟੈਂਮੈਂਟ ਦੇਣ ਵਾਲੀ ਕੰਪਨੀ ਸਾਗਾ ਸਿਮਰਜੀਤ ਸਿੰਘ ਪ੍ਰੋਡਕਸ਼ਨ ਨਾਲ ਮਿਲ ਕੇ ਤੁਹਾਡੇ ਲਈ ਲੈ ਕੇ ਆ ਰਹੀ ਹੈ ਮਨੋਰੰਜਨ ਦਾ ਪਿਟਾਰਾ ਫਿਲਮ ‘ਟੈਲੀਵਿਜ਼ਨ ’। ਇਹ ਫਿਲਮ ਆਉਣ ਵਾਲੀ 24 ਜੂਨ 2022 ਨੂੰ ਦੁਨੀਆਂ ਭਰ ਦੇ ਸਿਨੇਮਾਘਰ ਵਿੱਚ ਰਿਲੀਜ ਹੋਵੇਗੀ।
ਤਾਂ ਕਿ ਗਰਮੀਆਂ ਦੀਆਂ ਛੱੁਟੀਆਂ ‘ਚ ਤੁਸੀਂ ਆਪਣੇ ਪਰਿਵਾਰ ਨਾਲ ਇਸ ਫਿਲਮ ਦਾ ਆਨੰਦ ਮਾਣ ਸਕੋ।ਜੇਕਰ ਫਿਲਮ ਦੇ ਕਿਰਦਾਰਾਂ ਦੀ ਗੱਲ ਕੀਤੀ ਜਾਵੇ ਤਾਂ ।ਪੰਜਾਬੀ ਅਦਾਕਾਰ ਕੁਲਵਿੰਦਰ ਬਿੱਲਾ, ਗੁਰਪ੍ਰੀਤ ਘੱਗੂ, ਬੀਐੱਨ ਸ਼ਰਮਾ, ਮੈਂਡੀ ਤੱਖਰ, ਸੀਮਾ ਕੌਸ਼ਲ, ਗੁਰਮੀਤ ਸਾਜਨ , ਗੁਰਪ੍ਰੀਤ ਕੌਰ ਭੰਗੂ , ਬਨਿੰਦਰ ਬੰਨੀ , ਪ੍ਰਕਾਸ਼ ਗਾਧੁ, ਦਿਲਾਵਰ ਸਿਧੂ, ਰਾਜ ਧਾਲੀਵਾਲ , ਸਤਿੰਦਰ ਕੌਰ , ਪ੍ਰਿੰਸ ਕਵਲਜੀਤ ਸਿੰਘ, ਮੋਹਿਨੀ , ਬੀ ਮਾਨੁ ਦੀ ਆਪਣੀ ਅਦਾਕਰੀ ਨਾਲ ਇਸ ਫਿਲਮ ਵਿੱਚ ਜਿੱਥੇ ਜਾਨ ਪਾਉਣਗੇ ਉੱਥੇ ਹੀ ਇਹ ਫਿਲਮ ਰੋਮਾਂਸ,ਕਾਮੇਡੀ ਅਤੇ ਡਰਾਮੇ ਨਾਲ ਭਰਪੂਰ ਹੋਵੇਗੀ। ਇਹ ਫਿਲਮ ਦੇਖ ਕੇ ਤੁਹਾਨੂੰ ਕਾਫੀ ਮਜ਼ਾ ਆਉਣ ਵਾਲਾ ਹੈ।
ਮਨੀ ਮਨਜਿੰਦਰ ਵਲੋਂ ਲਿਖੀ ਅਤੇ ਤਾਜ ਵਲੋਂ ਡਾਇਰੇਕਟ ਕੀਤੀ ਗਈ ਇਸ ਫਿਲਮ ਦਾ ਮੋਸ਼ਨ ਪੋਸਟਰ ਵੀ ਬਹੁਤ ਖੂਬਸੂਰਤ ਅਤੇ ਦਿਲਚਸਪ ਹੈ । ਇਹ ਫਿਲਮ ਸਾਗਾ ਦੇ ਬੇਨਰ ਹੇਠ ਰਿਲੀਜ ਹੋਣ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕੀ ਸਾਗਾ ਇੱਕ ਬਹੁਤ ਵੱਡਾ ਪ੍ਰੋਡਕਸ਼ਨ ਹਾਉਸ ਹੈ , ਸਾਗਾ ਨੇ ਹੋਰ ਵੀ ਕਈ ਪੰਜਾਬੀ ਹਿਟ ਫਿਲਮਾਂ ਦਿੱਤੀਆਂ। ਜਿਵੇਂ ਕੀ ਅਰਦਾਸ, ਪ੍ਰਾਹੁਣਾ, ਸਨ ਆਫ ਮਨਜੀਤ ਸਿੰਘ, ਮਾਂ ਅਤੇ ਕਈ ਹੋਰ ਪੰਜਾਬੀ ਹਿਟ ਫਿਲਮਾਂ ਦਿੱਤੀਆਂ ਹਨ। ਜੋ ਇੱਕ ਵਾਰ ਫਿਰ ਤੁਹਾਡੇ ਲਈ ਭਰਪੂਰ ਮਨੋਰੰਜਨ ਲੈਕੇ ਆ ਰਹੀ ਹੈ
ਫਿਲਮ ‘ਟੈਲੀਵਿਜ਼ਨ’ ਦੇ ਜਰੀਏ ਮੈਂਡੀ ਤੱਖਰ ਅਤੇ ਕੁਲਵਿੰਦਰ ਬਿੱਲਾ ਪਹਿਲੀ ਵਾਰ ਇੱਕਠੇ ਪਰਦੇ ਤੇ ਨਜਰ ਆਉਣਗੇ,ਦੋਵਾਂ ਦੀ ਇਹ ਜੋੜੀ ਦਰਸ਼ਕਾਂ ਲਈ ਭਰਪੂਰ ਮਨੋਰੰਜਨ ਲੈ ਕੇ ਆ ਰਹੀ ਹੈ ।
ਪੰਜਾਬੀ ਫਿਲਮ ਪਰਾਹੁਨਾ ਤੋਂ ਆਪਣੀ ਫਿਲਮੀ ਕਰਿਅਰ ਦੀ ਸ਼ੁਰੁਆਤ ਕਰਨ ਵਾਲੇ ਕੁਲਵਿੰਦਰ ਬਿੱਲਾ ਦੀ ਹੀਰੋ ਵਜੋਂ ਇਹ ਦੂਜੀ ਫਿਲਮ ਹੋਵੇਗੀ।ਜੋ 24 ਜੂਨ ਨੂੰ ਸਿਨੇਮਾ ਘਰਾਂ ਵਿਚ ਰਿਲੀਜ ਹੋ ਰਹੀ ਹੈ , ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਮੇਂਡੀ ਟੱਖਰ ਵੀ ਇੱਕ ਵੱਖਰੀ ਤੇ ਦਿਲਚਸਪ ਕਿਰਦਾਰ ਵਿੱਚ ਨਜਰ ਆਵੇਗੀ ਅਤੇ ਇਸ ਦੇ ਨਾਲ ਹੀ ਗੁਰਪ੍ਰੀਤ ਘੁੱਗੀ ਅਤੇ ਬੀਐੱਨ ਸ਼ਰਮਾ ਦੀ ਕਾਮੇਡੀ ਦਾ ਤੜਕਾ ਵੀ ਫਿਲਮ ਨੂੰ ਹੋਰ ਦਿਲਚਸਪ ਬਣਾਵੇਗਾ ।