ਗੁਰਦਾਸਪੁਰ (ਰਾਜੇਸ਼ ਅਲੂਣਾ ), 4 ਅਕਤੂਬਰ 2022
ਬਟਾਲਾ ਦੀ ਦਾਣਾ ਮੰਡੀ ਦੇ ਗੇਟ ਨਜ਼ਦੀਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਰਮਨਜੀਤ ਸਿੰਘ ‘ਤੇ ਫਾਇਰਿੰਗ ਕੀਤੀ ਗਈ। ਦੱਸਿਆ ਜ ਰਿਹਾ ਹੈ ਦੋ ਫਾਇਰ ਕੀਤੇ ਗਏ। ਇਸ ਦੌਰਾਨ ਇੱਕ ਫਾਇਰ ਖਾਲੀ ਗਿਆ ਜਦੋਂ ਕਿ ਦੂਜੇ ਫਾਇਰ ਤੋਂ ਕਬੱਡੀ ਖਿਡਾਰੀ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਗੋਲੀਆਂ ਚਲਾਉਣ ਵਾਲੇ ਮੌਕੇ ‘ਤੇ ਫਰਾਰ ਹੋ ਗਏ।
ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ ਦੀ ਪੁੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ ਤਾਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਆਪਣੀ ਤਫਤੀਸ਼ ਸ਼ੁਰੂ ਕੀਤੀ ।
ਅੰਤਰਾਸ਼ਟਰੀ ਕਬੱਡੀ ਖਿਡਾਰੀ ਜਰਮਨਜੀਤ ਸਿੰਘ ਬੱਲ ਨੇ ਘਟਨਾ ਬਾਰੇ ਦਸਦੇ ਕਿਹਾ ਕਿ ਉਸਦੇ ਘਰ ਸਮਾਗਮ ਸੀ ਜਿਸ ਕਾਰਨ ਉਹ ਆਪਣੀ ਗੱਡੀ ਤੇ ਸਵਾਰ ਹੋਕੇ ਸਬਜ਼ੀ ਲੈਣ ਵਾਸਤੇ ਬਟਾਲਾ ਦਾਣਾ ਮੰਡੀ ਅੰਦਰ ਸਬਜ਼ੀ ਮੰਡੀ ਵਿਖੇ ਪਹੁੰਚਿਆ ਹੋਇਆ ਸੀ ,,,,ਸਬਜ਼ੀ ਮੰਡੀ ਵਿਚੋਂ ਸਬਜ਼ੀ ਲੈਕੇ ਜਦ ਉਹ ਵਾਪਿਸ ਜਾਣ ਲੱਗਾ ਤਾਂ ਦਾਣਾ ਮੰਡੀ ਦੇ ਗੇਟ ਕੋਲ ਉਸਦੀ ਗੱਡੀ ਨੂੰ ਮੰਡੀ ਦੇ ਠੇਕੇਦਾਰ ਅਤੇ ਉਸਦੇ ਕਰਿੰਦਿਆਂ ਨੇ ਰੋਕ ਲਿਆ ਅਤੇ ਕਿਹਾ ਕਿ ਮੰਡੀ ਅੰਦਰੋਂ ਵਾਪਿਸ ਜਾਣ ਦੀ ਪਰਚੀ ਕਟਵਾਉ ਤਾਂ ਜਰਮਨਜੀਤ ਨੇ ਕਿਹਾ ਕਿ ਉਸਨੇ ਸਬਜ਼ੀ ਆਪਣੇ ਸਮਾਗਮ ਵਾਸਤੇ ਲਈ ਹੈ ਨਾਕਿ ਵੇਚਣ ਵਾਸਤੇ ਘਰ ਵਾਸਤੇ ਸਬਜ਼ੀ ਲੈਕੇ ਜਾਣ ਦੀ ਕੋਈ ਪਰਚੀ ਨਹੀਂ ਹੁੰਦੀ l
ਇਸੇ ਚੀਜ਼ ਨੂੰ ਲੈਕੇ ਠੇਕੇਦਾਰ ਅਤੇ ਉਸਦੇ ਕਰਿੰਦੇ ਉਸਦੇ ਨਾਲ ਝਗੜਦੇ ਹੋਏ ਮੰਦਾ ਬੋਲਣ ਲੱਗ ਪਏ ਐਟ ਜਦੋ ਉਹ ਆਪਣੀ ਗੱਡੀ ਵਿਚੋਂ ਬਾਹਰ ਨਿਕਲ ਗੱਲ ਕਰਨ ਲਈ ਆਇਆ ਤਾਂ ਮੰਡੀ ਠੇਕੇਦਾਰ ਨੇ ਉਸ ਉੱਤੇ ਰਿਵਾਲਵਰ ਤਾਣ ਲਈ ਅਤੇ ਦੋ ਫਾਇਰ ਕਰ ਦਿਤੇ ਇਕ ਫਾਇਰ ਤਾਂ ਖਾਲੀ ਚਲੇ ਗਿਆ ਅਤੇ ਦੂਸਰੇ ਫਾਇਰ ਤੋਂ ਉਸਨੇ ਭੱਜ ਕੇ ਆਪਣੀ ਜਾਨ ਬਚਾਈ ਕਬੱਡੀ ਖਿਡਾਰੀ ਦਾ ਕਹਿਣਾ ਸੀ ਕਿ ਸਰਕਾਰ ਨੂੰ ਸਖਤੀ ਕਰਦੇ ਹੋਏ ਐਸੇ ਲੋਕਾਂ ਦੇ ਹਥਿਆਰ ਜ਼ਬਤ ਕਰਦੇ ਹੋਏ ਲਾਇਸੈਂਸ ਰੱਦ ਕਰਨੇ ਚਾਹੀਦੇ ਹਨ ਅਤੇ ਹਰ ਅਰੇ ਗਰੇ ਅਸਲਾ ਲਾਇਸੈਂਸ ਨਹੀਂ ਦੇਣਾ ਚਾਹੀਦਾ