ਜਲੰਧਰ ( ਪਰਮਜੀਤ ਸਿੰਘ), 2 ਅਪ੍ਰੈਲ 2022
ਚੈਤਰ ਮਹੀਨੇ ਦੀ ਪਵਿੱਤਰ ਨਵਰਾਤਰੀ ਅੱਜ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋਈ। ਪਹਿਲੇ ਦਿਨ ਮਾਤਾ ਦੇ ਭਗਤਾਂ ਨੇ ਮਾਂ ਸ਼ੈਲਪੁਤਰੀ ਦੀ ਪੂਜਾ ਕੀਤੀ।
ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਮੰਦਿਰ ਸਮੇਤ ਮਹਾਨਗਰ ਦੇ ਹੋਰ ਮੰਦਰਾਂ ਵਿੱਚ ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਮਾਂ ਦੇ ਦਰਬਾਰ ਵਿੱਚ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਇਸ ਦੌਰਾਨ ਸ਼ਰਧਾਲੂਆਂ ਵੱਲੋਂ ਮਾਤਾ ਦੀ ਪਵਿੱਤਰ ਜੋਤ ਜਗਾ ਕੇ ਪੂਜਾ ਅਰਚਨਾ ਕੀਤੀ ਗਈ ਅਤੇ ਪਰਿਵਾਰ ਅਤੇ ਸਮਾਜ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ ਗਈ l
ਸ਼ਰਧਾਲੂਆਂ ਵੱਲੋਂ ਮਾਤਾ ਨੂੰ ਪੰਚਮੇਵਾ ਪ੍ਰਸਾਦ ਵੀ ਭੇਟ ਕੀਤਾ ਗਿਆ।ਸ਼ਾਸਤਰਾਂ ਵਿੱਚ ਮੰਨਿਆ ਜਾਂਦਾ ਹੈ ਕਿ ਨਵਰਾਤਰੀ ਵਿੱਚ ਮਾਂ ਦੀ ਪੂਜਾ ਕਰਨ ਨਾਲ ਸਾਰੇ ਦੁੱਖ-ਦਰਦ ਦੂਰ ਹੁੰਦੇ ਹਨ ਅਤੇ ਹਰ ਮਨੋਕਾਮਨਾ ਪੂਰੀ ਹੁੰਦੀ ਹੈ।
ਸ਼੍ਰੀ ਦੇਵੀ ਤਾਲਾਬ ਮੰਦਿਰ ਵਿੱਚ ਨਵਰਾਤਰਿਆਂ ਦੇ ਸ਼ੁਭ ਮੌਕੇ ‘ਤੇ ਹਰ ਰਾਤ ਪ੍ਰਸਿੱਧ ਗਾਇਕ ਹਾਜ਼ਰੀ ਭਰ ਕੇ ਮਾਤਾ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ।