ਪਟਿਆਲਾ (ਸਕਾਈ ਨਿਊਜ਼ ਪੰਜਾਬ),20 ਮਈ 2022
ਜੇਲ੍ਹ ਜਾਣ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਨੂੰ ਮਿਲਣ ਲਈ ਉੁਹਨਾਂ ਦੀ ਪਟਿਆਲਾ ਰਿਹਾਇਸ ਵਿੱਚ ਪਹੁੰਚੇ ਰਹੇ ਹਨ। ਦੱਸ ਦਈਏ ਕਿ ਬੀਤੇ ਦਿਨ 34 ਸਾਲਾਂ ਰੋਡ ਰੇਜ਼ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਹੈ। ਨਵਜੋਤ ਸਿੱਧੂ ਨੂੰ ਇੱਕ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਅੱਜ ਨਵਜੋਤ ਸਿੰਘ ਪਟਿਆਲਾ ਕੋਰਟ ਵਿੱਚ ਸਰੰਡਰ ਕਰਨਗੇ। ਜਿਸ ਤੋਂ ਪਹਿਲਾਂ ਕਈ ਸਾਬਕਾ ਕਾਂਗਰਸੀ ਵਿਧਾਇਕ ਉਹਨਾਂ ਨੂੰ ਜੇਲ੍ਹ ਜਾਣ ਤੋਂ ਪਹਿਲਾਂ ਮਿਲਣ ਪਹੁੰਚ ਰਹੇ ਹਨ ।