ਅੰਮ੍ਰਿਤਸਰ (ਮਨਜਿੰਦਰ ਸਿੰਘ), 22 ਜੂਨ 2022
ਸਾਬਕਾ ਡਿਪਟੀ ਸੀ ਐਮ ਉਮ ਪ੍ਰਕਾਸ਼ ਸੋਨੀ ਨੂੰ ਫਿਰੌਤੀ ਲਈ ਕਾਲ ਆਈ ਹੈ। ਫਿਰੌਤੀ ਵਿੱਚ 20 ਲੱਖ ਦੀ ਰਾਸ਼ੀ ਦੀ ਮੰਗ ਕੀਤੀ ਗਈ।ਫਿਰੌਤੀ ਨਾ ਦੇਣ ਦੀ ਸੁਰਤ ਵਿੱਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।ਫਿਲਹਾਲ ਅੰਮ੍ਰਿਤਸਰ ਦੇ ਥਾਣਾ ਕੰਟੌਨਮੈਟ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜੋ੍ਹ: ਫਿਰ ਵਧੇ ਕੋਰੋਨਾ ਦੇ ਮਾਮਲੇ, ਪਿਛਲੇ 24 ਘੰਟਿਆਂ ‘ਚ 12 ਹਜ਼ਾਰ…
ਅੰਮ੍ਰਿਤਸਰ ਪੁਲਿਸ ਦੇ ਏ ਡੀ ਸੀ ਪੀ ਪੀ ਐਸ ਵਿਰਕ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਕਿ ਸਾਬਕਾ ਡਿਪਟੀ ਸੀ ਐਮ ਉਮ ਪ੍ਰਕਾਸ਼ ਸੋਨੀ ਨੂੰ ਫਿਰੌਤੀ ਲਈ ਫੋਨ ਕਾਲ ਆਈ ਹੈ ।ਜਿਸ ਵਿਚ ਉਹਨਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ।ਅਤੇ ਸਾਡੀ ਪੁਲਿਸ ਪੁਰੀ ਮੁਸਤੈਦੀ ਨਾਲ ਇਸ ਉਪਰ ਕੰਮ ਕਰ ਰਹੀ ਹੈ ਅਤੇ ਉਹਨਾ ਦੀ ਸੁਰਖਿਆ ਦੇਣੀ ਸਾਡੀ ਜਿੰਮੇਵਾਰੀ ਹੈ।