ਲੁਧਿਆਣਾ ,23 ਮਾਰਚ (ਸਕਾਈ ਨਿਊਜ਼ ਬਿਊਰੋ)
ਬਹੁਤ ਹੀ ਦੁੱਖਭਰੀ ਖ਼ਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸ਼ਹਿਰ ਦੇ ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਦਾ ਅੱਜ ਦਿਹਾਂਤ ਹੋ ਗਿਆ ਹੈ । ਉਹਨਾਂ ਦੀ ਉਮਰ ਕਰੀਬ 80 ਸਾਲ ਸੀ ਅਤੇ ਉਹ ਕਈ ਦਿਨਾਂ ਤੋਂ ਬਿਮਾਰ ਸੀ।ਉਹਨਾਂ ਨੇ ਆਖ਼ਰੀ ਸਾਹ ਆਪਣੇ ਅਰਬਨ ਅਸਟੇਟ ਜਮਾਲਪੁਰ ਵਿਖੇ ਘਰ ਵਿੱਚ ਲਏ।
ਵਾਹਨਾਂ ਦੀਆਂ ਕੀਮਤਾਂ ‘ਚ ਮਾਰੂਤੀ ਸੁਜ਼ੂਕੀ ਅਪ੍ਰੈਲ ਤੋਂ ਕਰੇਗੀ ਵਾਧਾ
ਉਹਨਾਂ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ 3 ਵਜੇ ਜਮਾਲਪੁਰ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਗਿਆਸਪੁਰਾ ਲੰਬੇ ਸਮੇਂ ਤੱਕ ਅਕਾਲੀ ਦਲ ਵਿੱਚ ਰਹੇ ਸਨ। ਉਹ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੇ ਬਹੁਤ ਕਰੀਬੀ ਸਨ। ਗਿਆਸਪੁਰਾ ਦੀ ਮੌਤ ਕਾਰਨ ਅਕਾਲੀ ਦਲ ਨੂੰ ਵੱਡਾ ਘਾਟਾ ਪਿਆ ਹੈ।
ਵਿਸਾਖੀ ‘ਤੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਵੱਡੀ ਖ਼ਬਰ
ਉਹ 2007 ਤੋਂ 2012 ਤੱਕ ਲੁਧਿਆਣਾ ਦੇ ਮੇਅਰ ਰਹੇ ਅਤੇ ਉਨ੍ਹਾਂ ਦੇ ਸਮੇਂ ਦੌਰਾਨ ਸ਼ਹਿਰ ਨੂੰ ਕਈ ਵੱਡੇ ਪ੍ਰੋਜੈਕਟ ਪ੍ਰਦਾਨ ਕੀਤੇ ਗਏ। ਇਕ ਵਾਰ ਉਨ੍ਹਾਂ ਨੇ ਹਲਕਾ ਦੱਖਣੀ ਤੋਂ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ ਪਰ ਹਰ ਗਏ ਸਨ। ਆਪਣੇ ਕਾਰਜਕਾਲ ਦੌਰਾਨ ਸ਼ਹਿਰ ਵਿੱਚ ਗਿਆਸਪੁਰਾ ਗਿੱਲ ਫਲਾਈਓਵਰ, ਪ੍ਰਤਾਪ ਚੌਕ ਫਲਾਈਓਵਰ, ਲੱਕੜ ਪੁਲ, ਸਿਟੀ ਬੱਸ, ਕੂੜਾ ਪ੍ਰਬੰਧਨ ਪ੍ਰਣਾਲੀ ਦੇ ਤਿੰਨ ਮਿਨੀ ਰੋਜ਼ ਗਾਰਡਨ ਸ਼ਹਿਰ ਨੂੰ ਮਿਲੇ ਸਨ। ਸ਼ਹਿਰ ਦੇ ਕਈ ਸਿਆਸਤਦਾਨਾਂ ਨੇ ਗਿਆਸਪੁਰਾ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ।