14 ਅਪ੍ਰੈਲ ਤੋਂ ਚੰਡੀਗੜ੍ਹ ‘ਚ ਚਾਰ ਰੋਜ਼ਾ ਮੁਫ਼ਤ ਗੱਤਕਾ ਕੋਚਿੰਗ ਕੈਂਪ ਸ਼ੁਰੂ

Must Read

PM ਮੋਦੀ ਨੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਕੀਤੀ ਉੱਚ ਪੱਧਰੀ ਮੀਟਿੰਗ, ਹੁਣ ਕਰਨਗੇ ਘਟਨਾ ਸਥਾਨ ਦਾ ਦੌਰਾ

ਦਿੱਲੀ (ਬਿਊਰੋ ਰਿਪੋਰਟ), 3 ਜੂਨ 2023 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (3 ਜੂਨ) ਓਡੀਸ਼ਾ ਵਿੱਚ ਬਾਲਾਸੋਰ ਰੇਲ ਹਾਦਸੇ ਸਬੰਧੀ...

ਟ੍ਰੈਫਿਕ ਪੁਲਿਸ ਨੇ ਕੱਟਿਆ ਚਲਾਨ ਤਾਂ ਨਿਹੰਗ ਸਿੰਘ ਹੋ ਗਏ ਤੱਤੇ, ਸੜਕ ‘ਤੇ ਪਾਤਾ ਗਾਹ , ਸਾਡੇ ਨਾਲ ਹੋਇਆ ਧੱਕਾ “

ਗੁਰਦਾਸਪੁਰ ( ਰਾਜੇਸ਼ ਅਲੂਣਾ), 3 ਜੂਨ 2023 ਮਾਮਲਾ ਬਟਾਲਾ ਤੋਂ ਦੇਰ ਰਾਤ ਉਸ ਵੇਲੇ ਸਾਹਮਣੇ ਆਇਆ ਜਦੋ ਬਟਾਲਾ ਟਰੈਫਿਕ ਪੁਲਿਸ...

ਬਜ਼ੁਰਗ ਜੋੜੇ ਨੂੰ ਬੰਦੀ ਬਣਾ ਕੇ ਪਹਿਲਾਂ ਕੀਤੀ ਕੁੱ++ਟ++ਮਾ+++ਰ, ਫਿਰ ਸੋਨੇ ਦੇ ਗ੍ਰਹਿਣੇ ਅਤੇ 3 ਲੱਖ ਲੈ ਕੇ ਚੋਰ ਹੋਏ ਫਰਾਰ

ਹੁਸ਼ਿਆਰਪੁਰ (ਦੀਪਕ ਅਗਨੀਹੋਤਰੀ), 3 ਜੂਨ 2023 ਸ਼ੁੱਕਰਵਾਰ ਸਵੇਰੇ 1.30 ਵਜੇ ਅਣਪਛਾਤੇ ਚੋਰਾਂ ਨੇ ਬਜ਼ੁਰਗ ਜੋੜੇ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ...

ਚੰਡੀਗੜ੍ਹ, 5 ਅਪ੍ਰੈਲ (ਸਕਾਈ ਨਿਊਜ਼ ਪੰਜਾਬ )

ਜੂਨ ਮਹੀਨੇ ਹੋ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਤੋਂ ਪਹਿਲਾਂ ਰੈਫ਼ਰੀਆਂ ਨੂੰ ਗੱਤਕਾ ਨਿਯਮਾਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ 14 ਅਪ੍ਰੈਲ ਤੋਂ 17 ਅਪ੍ਰੈਲ, 2022 ਤੱਕ ਸੈਣੀ ਭਵਨ, ਸੈਕਟਰ-24 ਚੰਡੀਗੜ੍ਹ ਵਿਖੇ ਮੁਫ਼ਤ ਗੱਤਕਾ ਰੈਫਰੀ-ਕਮ-ਕੋਚਿੰਗ ਕੈਂਪ ਲਗਾਇਆ ਜਾ ਰਿਹਾ ਹੈ।

ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.) ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਖੇਡ ਮੰਤਰਾਲੇ ਨੇ 4 ਜੂਨ ਤੋਂ 13 ਜੂਨ, 2022 ਤੱਕ ਪੰਚਕੂਲਾ, ਹਰਿਆਣਾ ਵਿਖੇ ਖੇਲੋ ਇੰਡੀਆ ਰਾਸ਼ਟਰੀ ਯੁਵਕ ਖੇਡਾਂ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਕੌਮੀ ਟੂਰਨਾਮੈਂਟ ਤੋਂ ਪਹਿਲਾਂ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ (ਇਸਮਾਕ) ਦੇ ਸਹਿਯੋਗ ਨਾਲ ਐਨ.ਜੀ.ਏ.ਆਈ. ਵੱਲੋਂ ਗੱਤਕਾ ਨਿਯਮਾਂ ਦੀ ਸਿਖਲਾਈ ਦੇਣ ਲਈ ਇਸ ਕੈਂਪ ਨੂੰ ਇੱਕ ਛੋਟੀ ਮਿਆਦ ਦੇ ਰਿਫਰੈਸ਼ਰ ਕੋਰਸ ਵਜੋਂ ਆਯੋਜਿਤ ਕੀਤਾ ਜਾ ਰਿਹਾ ਹੈ।

ਹੋਰ ਜਾਣਕਾਰੀ ਦਿੰਦੇ ਹੋਏ ਗੱਤਕਾ ਪ੍ਰਮੋਟਰ ਗਰੇਵਾਲ ਨੇ ਦੱਸਿਆ ਕਿ ਖੇਲੋ ਇੰਡੀਆ ਟੂਰਨਾਮੈਂਟ ਮੌਕੇ ਗੱਤਕਾ ਮੁਕਾਬਲੇ ਕਰਵਾਉਣ ਲਈ ਚੁਣੇ ਗਏ ਰੈਫਰੀਆਂ ਤੋਂ ਇਲਾਵਾ 20 ਸਾਲ ਤੋਂ ਵੱਧ ਉਮਰ ਦੇ ਅਤੇ ਘੱਟੋ-ਘੱਟ ਪੰਜ ਸਾਲ ਦਾ ਤਜ਼ਰਬਾ ਰੱਖਣ ਵਾਲੇ ਗੱਤਕੇਬਾਜ਼ ਵੀ ਇਸ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਐਨ.ਜੀ.ਏ.ਆਈ. ਵੱਲੋਂ ਕੈਂਪਰਾਂ ਨੂੰ ਠਹਿਰਣ ਅਤੇ ਲੰਗਰ ਤੋਂ ਇਲਾਵਾ ਟੀ-ਸ਼ਰਟਾਂ ਅਤੇ ਸਰਟੀਫਿਕੇਟ ਮੁਫਤ ਦਿੱਤੇ ਜਾਣਗੇ। ਇਸ ਤੋਂ ਇਲਾਵਾ ਚੁਣੇ ਗਏ ਰੈਫਰੀਆਂ ਨੂੰ ਸਮਾਰਟ ਆਈਡੀ ਕਾਰਡ ਵੀ ਜਾਰੀ ਕੀਤੇ ਜਾਣਗੇ।

ਉਨ੍ਹਾਂ ਨੇ ਯੋਗ ਉਮੀਦਵਾਰਾਂ ਨੂੰ 7 ਅਪ੍ਰੈਲ ਤੱਕ ਇਸ ਨੂੰ ਆਖਰੀ ਮਿਤੀ ਮੰਨਦੇ ਹੋਏ ਮੇਲ ਆਈਡੀ NGAIndia@yahoo.com ‘ਤੇ ਆਪਣੇ ਸਾਰੇ ਵੇਰਵੇ ਭੇਜਣ ਲਈ ਕਿਹਾ ਹੈ। ਇਸ ਤੋਂ ਬਾਅਦ ਕਿਸੇ ਵੀ ਕੀਮਤ ‘ਤੇ ਦਾਖਲਾ ਨਹੀਂ ਦਿੱਤਾ ਜਾਵੇਗਾ। ਗਰੇਵਾਲ ਨੇ ਕਿਹਾ ਕਿ ਇਸ ਕੈਂਪ ਜਾਂ ਸਥਾਨ ਬਾਰੇ ਕੋਈ ਵੀ ਜਾਣਕਾਰੀ/ਮੱਦਦ ਮੋਬਾਈਲ ਨੰਬਰ 79861-04610 ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here

Latest News

PM ਮੋਦੀ ਨੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਕੀਤੀ ਉੱਚ ਪੱਧਰੀ ਮੀਟਿੰਗ, ਹੁਣ ਕਰਨਗੇ ਘਟਨਾ ਸਥਾਨ ਦਾ ਦੌਰਾ

ਦਿੱਲੀ (ਬਿਊਰੋ ਰਿਪੋਰਟ), 3 ਜੂਨ 2023 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (3 ਜੂਨ) ਓਡੀਸ਼ਾ ਵਿੱਚ ਬਾਲਾਸੋਰ ਰੇਲ ਹਾਦਸੇ ਸਬੰਧੀ...

ਟ੍ਰੈਫਿਕ ਪੁਲਿਸ ਨੇ ਕੱਟਿਆ ਚਲਾਨ ਤਾਂ ਨਿਹੰਗ ਸਿੰਘ ਹੋ ਗਏ ਤੱਤੇ, ਸੜਕ ‘ਤੇ ਪਾਤਾ ਗਾਹ , ਸਾਡੇ ਨਾਲ ਹੋਇਆ ਧੱਕਾ “

ਗੁਰਦਾਸਪੁਰ ( ਰਾਜੇਸ਼ ਅਲੂਣਾ), 3 ਜੂਨ 2023 ਮਾਮਲਾ ਬਟਾਲਾ ਤੋਂ ਦੇਰ ਰਾਤ ਉਸ ਵੇਲੇ ਸਾਹਮਣੇ ਆਇਆ ਜਦੋ ਬਟਾਲਾ ਟਰੈਫਿਕ ਪੁਲਿਸ ਵਲੋਂ ਮਿਸ਼ਨ ਬਲੁ ਸਟਾਰ ਨੂੰ...

ਬਜ਼ੁਰਗ ਜੋੜੇ ਨੂੰ ਬੰਦੀ ਬਣਾ ਕੇ ਪਹਿਲਾਂ ਕੀਤੀ ਕੁੱ++ਟ++ਮਾ+++ਰ, ਫਿਰ ਸੋਨੇ ਦੇ ਗ੍ਰਹਿਣੇ ਅਤੇ 3 ਲੱਖ ਲੈ ਕੇ ਚੋਰ ਹੋਏ ਫਰਾਰ

ਹੁਸ਼ਿਆਰਪੁਰ (ਦੀਪਕ ਅਗਨੀਹੋਤਰੀ), 3 ਜੂਨ 2023 ਸ਼ੁੱਕਰਵਾਰ ਸਵੇਰੇ 1.30 ਵਜੇ ਅਣਪਛਾਤੇ ਚੋਰਾਂ ਨੇ ਬਜ਼ੁਰਗ ਜੋੜੇ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਬੰਧਕ ਬਣਾ ਕੇ ਘਰ 'ਚ...

ਦਾਦੀ ਵੱਲੋਂ ਕਮਰਿਆਂ ਨੂੰ ਲੈ ਕੇ ਹੋਇਆ ਕਲੇਸ਼ !2 ਸਕੇ ਭਰਾਵਾਂ ‘ਚ ਹੋਈ ਖੂ++=ਨੀ ਝੜਪ,ਵੀਡਿਓ ਵਾਇਰਲ

ਫਿਰੋਜ਼ਪੁਰ (ਸੁਖਚੈਨ ਸਿੰਘ), 3 ਜੂਨ 2023 ਫਿਰੋਜ਼ਪੁਰ ਦੇ ਪਿੰਡ ਢੋਲੇ ਵਾਲਾ ਵਿੱਚ ਦੋ ਭਰਾਵਾਂ ਵਿਚਕਾਰ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ...

ਅੱਜ ਹੈ ਵਿਸ਼ਵ ਸਾਈਕਲ ਦਿਵਸ, ਜਾਣੋ ਕਦੋਂ ਹੋਈ ਸੀ ਸ਼ੁਰੂਆਤ ਤੇ ਕੀ ਹੈ ਮਹੱਤਤਾ

ਮੋਹਾਲੀ (ਬਿਊਰੋ ਰਿਪੋਰਟ), 3 ਜੂਨ 2023 ਵਿਸ਼ਵ ਸਾਈਕਲ ਦਿਵਸ ਹਰ ਸਾਲ 3 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਬਣਾਉਣ ਦਾ ਮੁੱਖ ਮਕਸਦ ਲੋਕਾਂ ਨੂੰ...

More Articles Like This