ਸਮਰਾਲਾ( ਪਰਮਿੰਦਰ ਵਰਮਾ), 13 ਮਾਰਚ 2022
ਖੇਡਾਂ ਦੇ ਖੇਤਰ ਵਿੱਚ ਸਮਰਾਲੇ ਦੀ ਅੰਤਰਰਾਸ਼ਟਰੀ ਪਹਿਚਾਣ ਬਣਾਉਣ ਵਾਲਾ ਮਾਤਾ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ਼ ਸਮਰਾਲਾ ਵਿਖੇ ਡਾ. ਨਿਖਿਲ ਹੋਮਿਓਪੈਥਿਕ ਕਲੀਨਿਕ ਬਠਿੰਡਾ ਦੇ ਸਹਿਯੋਗ ਨਾਲ ਫਰੀ ਹੋਮਿਓਪੈਥਿਕ ਕੈਂਪ ਆਯੋਜਿਤ ਕੀਤਾ ਗਿਆ।
ਜਿਸਦਾ ਉਦਘਾਟਨ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਆਮ ਆਦਮੀ ਪਾਰਟੀ ਹਲਕਾ ਸਮਰਾਲਾ ਵੱਲੋ ਕੀਤਾ ਗਿਆ।
ਇਸ ਕੈਂਪ ਦੀ ਜਾਣਕਾਰੀ ਦਿੰਦਿਆਂ ਕਾਲਜ ਦੇ ਸਕੱਤਰ ਗੁਰਵੀਰ ਸਿੰਘ ਸ਼ਾਹੀ ਨੇ ਦੱਸਿਆ ਕਿ ਕੈਂਸਰ ਦੇ ਮਾਹਿਰ ਡਾ. ਕੁਲਭੂਸ਼ਣ ਜੁਨੇਜਾ ਦੀ ਅਗਵਾਈ ਵਿੱਚ ਡਾਕਟਰਾਂ ਦੇ ਪੈਨਲ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਡਾ. ਰੇਨੂੰ ਜੁਨੇਜਾ, ਡਾ. ਨਿਖਿਲ ਜੁਨੇਜਾ, ਡਾ. ਰੂਬਲ ਸ਼ਾਹੀ, ਡਾ. ਕਰੁਨਾ, ਡਾ. ਸੰਗੀਤਾ ਅਰੋੜਾ, ਡਾ. ਪ੍ਰਭਜੋਤ ਕੌਰ, ਡਾ. ਹਰਲੀਨ ਸ਼ਾਹੀ ਅਤੇ ਡਾ. ਦਵਿੰਦਰ ਸਿੰਘ ਚਾਹਲ ਸ਼ਾਮਿਲ ਸਨ, ਵੱਲੋਂ ਮਰੀਜਾਂ ਨੂੰ ਚੈੱਕ ਕੀਤਾ ਗਿਆ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ।
ਇਸ ਮੌਕੇ 350 ਦੇ ਕਰੀਬ ਮਰੀਜਾਂ ਦਾ ਚੈੱਕਅੱਪ ਕੀਤਾ ਗਿਆ। ਮਰੀਜਾਂ ਦੇ ਆਉਣ ਜਾਣ ਲਈ ਸਮਰਾਲਾ ਬੱਸ ਸਟੈਂਡ ਤੋਂ ਕਾਲਜ ਤੱਕ ਸਪੈਸ਼ਲ ਵੈਨ ਦਾ ਪ੍ਰਬੰਧ ਕੀਤਾ ਗਿਆ ਸੀ।