ਮੋਗਾ (ਹਰਪਾਲ ਸਿੰਘ), 16 ਜੂਨ 2022
ਜ਼ਿਲ੍ਹਾ ਮੋਗਾ ਚ ਆਏ ਦਿਨ ਕਤਲ ਦੀਆਂ ਘਟਨਾਵਾਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ । ਇਸ ਦੌਰਾਨ ਅੰਜਾਮ ਦੇਣ ਵਾਲੇ ਨੌਜਵਾਨ ਬੇਖੌਫ਼ ਹੋ ਕੇ ਅਜਿਹੀਆਂ ਵਾਰਦਾਤਾਂ ਕਰ ਰਹੇ ਹਨ ਅਜਿਹੇ ਹੀ ਇਕ ਮਾਮਲਾ ਉੱਭਰ ਕੇ ਸਾਹਮਣੇ ਆਇਆ ਹੈ ਮੋਗਾ ਨੇੜਲੇ ਪਿੰਡ ਸੱਦਾ ਸਿੰਘ ਵਾਲਾ ਦਾ ਜਿੱਥੇ ਦੇਰ ਰਾਤ ਦੁਕਾਨ ਤੋਂ ਸਾਮਾਨ ਲੈਣ ਗਏ ਬਲਜੀਤ ਸਿੰਘ ਉਰਫ਼ ਸੋਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।
ਮ੍ਰਿਤਕ ਦੇ ਪਰਿਵਾਰਕ ਮੈਂਬਰ ਸੁਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਤੋਂ ਇਲਾਵਾ ਸਾਬਕਾ ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਜੀਤ ਸਿੰਘ ਘਰ ਦੇ ਨਜ਼ਦੀਕ ਦੁਕਾਨਾਂ ਉੱਪਰ ਕੋਈ ਸਾਮਾਨ ਲੈਣ ਗਿਆ ਸੀ l ਜਿੱਥੇ ਉਸ ਦਾ ਦੋਸਤ ਪਰਗਟ ਸਿੰਘ ਅਤੇ ਉਸ ਤੋਂ ਉਧਾਰੇ ਪੈਸੇ ਦੀ ਮੰਗ ਕਰਦਾ ਹੈ । ਇਹ ਵੀ ਪਤਾ ਲੱਗਿਆ ਹੈ ਕਿ ਪਰਗਟ ਸਿੰਘ ਪਹਿਲਾਂ ਵੀ ਬਲਜੀਤ ਤੋਂ 1000 ਉਧਾਰੇ ਮੰਗੇ ਸੀ।
ਪਰ ਉਸ ਵੱਲੋਂ ਜੁਆਬ ਦੇਣ ਤੇ ਪਰਗਟ ਸਿੰਘ ਨੇ ਤੇਜ਼ ਧਾਰ ਹਥਿਆਰ ਨਾਲ ਬਲਜੀਤ ਸਿੰਘ ਦੀ ਗਰਦਨ ਤੇ ਛਾਤੀ ਉੱਪਰ ਦੋ ਵਾਰ ਕੀਤੇ । ਮ੍ਰਿਤਕ ਦੇ ਭਰਾ ਸੁਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਦੋਹਾ ਆਪਸ ਵਿੱਚ ਝਗੜਦੇ ਦੇਖਿਆ ਤਾਂ ਜਦੋਂ ਭੱਜ ਕੇ ਨਜ਼ਦੀਕ ਹੈ ਤਾਂ ਉਸ ਵਕਤ ਪਰਗਟ ਨੇ ਮੇਰੇ ਭਰਾ ਦੇ ਉੱਪਰ ਤੇਜ਼ਧਾਰ ਚਾਕੂ ਨਾਲ ਵਾਰ ਕਰ ਦਿੱਤੇ ਸਨ ਅਤੇ ਅਸੀਂ ਜ਼ਖ਼ਮੀ ਹਾਲਤ ਚ ਬਲਜੀਤ ਨੂੰ ਜਦੋਂ ਸਿਵਲ ਹਸਪਤਾਲ ਮੋਗਾ ਲੈ ਕੇ ਅੰਦਰ ਤਾਂ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦੋਮ ਤੋੜ ਦਿੱਤਾ ।
ਪਰਿਵਾਰ ਵਾਲਿਆਂ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਵਿਅਕਤੀਅਾ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਪਤਾ ਲਗਾਇਆ ਜਾਵੇ ਕਿ ਇਸ ਪਿੱਛੇ ਹੋਰ ਕਿਸ ਦਾ ਹੱਥ ਹੈ ।
ਸਿਵਲ ਹਸਪਤਾਲ ਪੁੱਜੇ ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਉਨ੍ਹਾਂ ਕਿਹਾ ਕਿ ਰਾਤ ਅੱਠ ਵਜੇ ਦੇ ਕਰੀਬ ਬਲਜੀਤ ਸਿੰਘ ਉਰਫ਼ ਸੋਨੀ ਅਤੇ ਹਮਲਾਵਰ ਪਰਗਟ ਸਿੰਘ ਦਾ ਪੈਸੇ ਦੇ ਦੇਣ ਲੈਣ ਨੂੰ ਲੈ ਕੇ ਆਪਸ ਵਿਚ ਝਗੜਾ ਹੋ ਗਿਆ ਸੀ ਜਿਸ ਦਰਮਿਆਨ ਪਰਗਟ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਬਲਜੀਤ ਸਿੰਘ ਤੇ ਦੋ ਵਾਰ ਕੀਤੇ ਜਿਸ ਦਰਮਿਆਨ ਬਲਜੀਤ ਸਿੰਘ ਉਰਫ ਸੋਨੀ ਦੀ ਮੌਤ ਹੋ ਗਈ ਉਨ੍ਹਾਂ ਚ ਅੱਜ ਮ੍ਰਿਤਕ ਦੇ ਚਚੇਰੇ ਭਰਾ ਦੇ ਬਿਆਨਾਂ ਦੇ ਆਧਾਰ ਤੇ 302 ਦਾ ਮਾਮਲਾ ਦਰਜ ਕਰਕੇ ਅਗਲੀ ਪੜਤਾਲ ਕੀਤੀ ਜਾ ਰਹੀ ਹੈ।