ਖੰਨਾ (ਪਰਮਿੰਦਰ ਵਰਮਾ), 26 ਮਈ 2022
ਇਹ ਹੈ ਨਾਭਾ ਕਰਤਾਰ ਕਲੋਨੀ ਇਸ ਘਰ ਵਿੱਚ ਜੋ ਤੁਸੀਂ ਸੋਚਿਆ ਨਹੀਂ ਹੋਵੇਗਾ ਉਹ 17 ਸਾਲਾ ਨੌਜਵਾਨ ਦਲਜੀਤ ਸਿੰਘ ਨੇ ਕੀਤਾ ਹੈ ।ਆਰੋਪੀ ਦਲਜੀਤ ਸਿੰਘ ਆਪਣੇ ਦੋਸਤ ਕੰਡਾ ਰਾਮ ਜਿਸ ਦੀ ਉਮਰ 18 ਸਾਲ ਸੀ l
ਜਿਸ ਨੂੰ ਆਰੋਪੀ ਦਲਜੀਤ ਸਿੰਘ ਨੂੰ ਘਰ ਲੈ ਕੇ ਆਇਆ ਅਤੇ ਉਨ੍ਹਾਂ ਵਿੱਚ ਕੀ ਕਹਾ ਸੁਣੀ ਹੋ ਗਈ ਕਿ ਦਲਜੀਤ ਸਿੰਘ ਨੇ ਆਪਣੇ ਦੋਸਤ ਨੂੰ ਘਰ ਵਿੱਚ ਹੀ ਮਾਰ ਦਿੱਤਾ ਅਤੇ ਦੋਸਤ ਦੀ ਲਾਸ਼ ਨੂੰ ਘਰ ਦੀ ਛੱਤ ਤੇ ਬਣੇ ਤੰਦੂਰ ਵਿਚ ਜਲਾਉਣ ਦੀ ਕੋਸ਼ਿਸ਼ ਕੀਤੀ l
ਜਦੋਂ ਕੰਢੇ ਰਾਮ ਦੀ ਲਾਸ਼ ਨਹੀਂ ਜਲੀ ਤਾਂ ਉਸ ਦੇ ਦੋ ਹਿੱਸਿਆਂ ਨੂੰ ਅਲੱਗ ਅਲੱਗ ਜਗ੍ਹਾ ਤੇ ਦਫਨਾ ਦਿੱਤਾ l
ਜਿਸ ਵਿਚ ਦਲਜੀਤ ਸਿੰਘ ਨੇ ਆਪਣੇ ਨਾਲ ਲਗਦੇ ਚਾਚੇ ਦੇ ਘਰ ਵਿਚ ਕੱਚੀ ਜਗ੍ਹਾ ਤੇ ਉਸ ਦਾ ਧੜ ਦਫ਼ਨਾ ਦਿੱਤਾ ਅਤੇ ਉਪਰਲਾ ਸਿਰ ਵਾਲਾ ਹਿੱਸਾ ਗੰਦੇ ਨਾਲੇ ਕੋਲ ਦਫ਼ਨਾ ਦਿੱਤਾ। ਇਸ ਦੀ ਸੂਚਨਾ ਮ੍ਰਿਤਕ ਦੀ ਮਾਤਾ ਨੇ ਪੁਲਸ ਨੂੰ ਕੀਤੀ ਸੀ ਕਿ ਮੇਰਾ ਲੜਕਾ ਤਿੰਨ ਦਿਨਾਂ ਤੋਂ ਘਰ ਨਹੀਂ ਹੈ ਅਤੇ ਦਲਜੀਤ ਸਿੰਘ ਉਸ ਨੂੰ ਨਾਲ ਲੈ ਗਿਆ ਸੀ l
ਜਿਸ ਤੋਂ ਬਾਅਦ ਪੁਲਿਸ ਨੇ ਆਰੋਪੀ ਦਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜਿਸ ਜਗ੍ਹਾ ਤੇ ਉਸ ਨੇ ਲਾਸ਼ ਨੂੰ ਅਲੱਗ ਅਲੱਗ ਜਗ੍ਹਾ ਤੇ ਦਫਨ ਕੀਤਾ ਸੀ ਉਸ ਨੂੰ ਕਢਵਾ ਕੇ ਪੋਸਟਮਾਰਟਮ ਲਈ ਲਾਸ਼ ਨੂੰ ਭੇਜ ਦਿੱਤਾ ਹੈ ।ਇਹ ਲਾਸ਼ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਕੱਢੀ ਗਈ ।ਅਤੇ ਮੌਕੇ ਤੋਂ ਜਿਸ ਤੰਦੂਰ ਵਿੱਚ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ ।
ਇਸ ਮੌਕੇ ਤੇ ਮ੍ਰਿਤਕ ਕੰਡੇ ਰਾਮ ਦੀ ਮਾਤਾ ਨੇ ਦੱਸਿਆ ਕਿ ਮੇਰੇ ਲਡ਼ਕੇ ਕੰਡੇ ਰਾਮ ਨੂੰ ਜਿਸ ਦੀ ਉਮਰ ਅਠਾਰਾਂ ਸਾਲ ਸੀਂ ਦਲਜੀਤ ਸਿੰਘ ਘਰੋਂ ਲੈ ਗਿਆ ਸੀ ਅਤੇ ਮੈਂ ਉਦੋਂ ਤੋਂ ਹੀ ਆਪਣੇ ਬੇਟੇ ਦੀ ਭਾਲ ਕਰ ਰਹੀ ਸੀ ਅਤੇ ਅੱਜ ਮੈਨੂੰ ਪਤਾ ਲੱਗਾ ਕਿ ਦਲਜੀਤ ਸਿੰਘ ਨੇ ਮੇਰੇ ਬੇਟੇ ਦਾ ਕਤਲ ਕਰ ਦਿੱਤਾ ।
ਮੌਕੇ ਤੇ ਨਾਭਾ ਦੇ ਡੀਐਸਪੀ ਰਾਜੇਸ਼ ਕੁਮਾਰ ਛਿੱਬਰ ਨੇ ਦੱਸਿਆ ਕਿ ਦਲਜੀਤ ਸਿੰਘ ਅਤੇ ਕੰਡੇ ਰਾਮ ਦੋਵੇਂ ਦੋਸਤ ਸਨ ਅਤੇ ਦਲਜੀਤ ਸਿੰਘ ਨੇ ਕੰਡੇ ਰਾਮ ਨੂੰ ਆਪਣੇ ਘਰ ਬੁਲਾ ਕੇ ਕੰਡੇ ਰਾਮ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਘਰ ਦੀ ਛੱਤ ਉੱਪਰ ਬਣੇ ਤੰਦੂਰ ਵਿੱਚ ਜਲਾਉਣ ਦੀ ਕੋਸ਼ਿਸ਼ ਕੀਤੀ l
ਜਦੋਂ ਇਹ ਲਾਸ਼ ਨਹੀਂ ਜਲੀ ਤਾਂ ਮੌਕੇ ਤੇ ਦੋ ਹਿੱਸੇ ਕਰਕੇ ਲਾਸ਼ ਨੂੰ ਟਿਕਾਣੇ ਤੇ ਅਲੱਗ ਅਲੱਗ ਥਾਵਾਂ ਤੇ ਦਫਨਾ ਦਿੱਤਾ ਅਤੇ ਇਹ ਦੋਵੇਂ ਨਸ਼ੇ ਦੇ ਆਦੀ ਸਨ ਅਤੇ ਇਹ ਨਸ਼ਾ ਮਲੇਰਕੋਟਲਾ ਜਿਲ੍ਹਾ ਬਾਗੜੀਆਂ ਦੇ ਪਿੰਡ ਤੋਂ ਲਿਆਉਂਦੇ ਸਨ।
ਆਰੋਪੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਵੀ ਕਰ ਲਿਆ ਅਤੇ ਲਾਸ਼ ਦੇ ਵੱਖ ਵੱਖ ਟੁਕੜਿਆਂ ਨੂੰ ਵੀ ਬਰਾਮਦ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਮੌਕੇ ਤੋਂ ਜਿਸ ਤੰਦੂਰ ਵਿੱਚ ਲਾਸ਼ ਨੂੰ ਸਾੜਿਆ ਗਿਆ ਸੀ ਉਸ ਤੋਂ ਦੂਰ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ ।
ਡਿਊਟੀ ਮੈਜਿਸਟਰੇਟ ਨੇ ਦੱਸਿਆ ਕਿ ਇਹ ਲਾਸ਼ ਮੇਰੀ ਮੌਜੂਦਗੀ ਵਿਚ ਵੱਖ ਵੱਖ ਦੋ ਥਾਵਾਂ ਤੋਂ ਬਰਾਮਦ ਕੀਤੀ ਗਈ ਹੈ।
ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦਲਜੀਤ ਸਿੰਘ ਨੇ ਆਪਣੇ ਦੋਸਤ ਕੰਡੇ ਰਾਮ ਦੀ ਬੇਰਹਿਮੀ ਨਾਲ ਹੱਤਿਆ ਕਿਉਂ ਕੀਤੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਪੁਲੀਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਤੱਥਾਂ ਨੂੰ ਨੂੰਆਉਂਦੇ ਸਮੇਂ ਵਿੱਚ ਉਜਾਗਰ ਕੀਤਾ ਜਾਵੇਗਾ ਕੀ ਦਲਜੀਤ ਸਿੰਘ ਨੇ ਘੰਟੇ ਰਾਮ ਦਾ ਬੇਰਹਿਮੀ ਨਾਲ ਕਤਲ ਕਿਉਂ ਕੀਤਾ ।