ਮੁਕੇਰੀਆਂ (ਅਮਰੀਕ ਕੁਮਾਰ), 22 ਅਗਸਤ 2021
ਮੁਕੇਰੀਆਂ ਅਧੀਨ ਆਉਂਦੇ ਪਿੰਡ ਮਾਖੇ ਵਿਖੇ ਏਐਸਆਈ ਬਲਵਿੰਦਰ ਸਿੰਘ ਦਾ ਜੋ ਕਿ ਪਿਛਲੇ ਦਿਨੀਂ 19 ਤਰੀਕ ਨੂੰ ਬੰਗਲਾਦੇਸ਼ ਦੀ ਮੇਘਾਲਿਆ ਤੂਰ ਬਾਰਡਰ ‘ਤੇ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੇ ਜੱਦੀ ਪਿੰਡ ਮਾਖਾ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ।
ਉੱਥੇ ਹੀ ਸ਼ਹੀਦ ਬਲਵਿੰਦਰ ਸਿੰਘ ਦੇ ਵੱਡੇ ਭਰਾ ਹਰਜਿੰਦਰ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਸ਼ਹੀਦ ਬਲਵਿੰਦਰ ਸਿੰਘ ਦੇ ਪਰਿਵਾਰ ਵਿਚ ਉਨ੍ਹਾਂ ਦੀ ਮਾਤਾ ਉਨ੍ਹਾਂ ਦੀ ਘਰਵਾਲੀ ਅਤੇ ਦੋ ਬੇਟੇ ਇੱਕ ਬੇਟੀ ਹੈ।ਦੋ ਬੇਟੇ ਦਾ ਵਿਆਹ ਹੋਇਆ ਅਤੇ ਬੇਟੀ ਦਾ ਵਿਆਹ ਨਹੀਂ ਹੋਇਆ।
ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼ਹੀਦ ਬਲਵਿੰਦਰ ਸਿੰਘ ਦੇ ਪਰਿਵਾਰ ਵਿੱਚੋਂ ਉਹੀ ਕਮਾਉਣ ਵਾਲਾ ਸੀ।ਪਰਿਵਾਰ ਨੇ ਪੰਜਾਬ ਸਰਕਾਰ ਨੇ ਬੇਨਤੀ ਕੀਤੀ ਹੈ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਤਾਂ ਜੋ ਕਿ ਘਰ ਦਾ ਗੁਜ਼ਾਰਾ ਚਲ ਸਕੇ।
ਇਸ ਮੌਕੇ ਮੁਕੇਰੀਆਂ ਵਿਧਾਇਕ ਇੰਦੂ ਬਾਲਾ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਨੇ ਸ਼ਹੀਦ ਬਲਵਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਬਣਦੀ ਜੋ ਵੀ ਸਹਾਇਤਾ ਹੈ ਉਹ ਕੀਤੀ ਜਾਵੇਗੀ।
ਉੱਥੇ ਹੀ ਸ਼ਹੀਦ ਬਲਵਿੰਦਰ ਸਿੰਘ ਦੇ ਬਟਾਲੀਅਨ ਵਿੱਚੋਂ ਆਏ ਸਬ ਇੰਸਪੈਕਟਰ ਰਣਜੀਤ ਸਿੰਘ ਵੱਲੋਂ ਦੱਸਿਆ ਗਿਆ ਹੈ ਬਲਵਿੰਦਰ ਸਿੰਘ 1986 ਵਿੱਚ ਭਰਤੀ ਹੋਇਆ ਸੀ 19 ਤਰੀਕ ਨੂੰ ਬਲਵਿੰਦਰ ਸਿੰਘ ਆਪਣੀ ਡਿਊਟੀ ਦੌਰਾਨ ਕਰੀਬ 12 ਵਜੇ ਗੋਲੀ ਲੱਗਣ ਦੇ ਨਾਲ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਜੋ ਕਿ ਬੰਗਲਾਦੇਸ਼ ਬਾਰਡਰ ਤੇ ਮੇਘਾਲਿਆ ਤੂਰ ਤੇ ਡਿਊਟੀ ਕਰ ਰਿਹਾ ਸੀ