ਫਿਰੋਜ਼ਪੁਰ (ਸੁਖਚੈਨ ਸਿੰਘ), 6 ਸਤੰਬਰ 2023
ਫਿਰੋਜਪੁਰ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਅੱਜ ਦੇਖਣ ਨੂੰ ਮਿਲਿਆ ਸਿਵਲ ਹਸਪਤਾਲ ਦੇ ਬਾਹਰ ਹੀ ਇੱਕ ਤੇਜ਼ ਰਫਤਾਰ ਬਰੇਜਾ ਕਾਰ ਨੇ ਇਕ ਕਾਰ ਸਣੇ ਆਟੋ ਰਿਕਸ਼ਾ ਅਤੇ ਮੋਟਸਾਈਕਲ ਨੂੰ ਟੱਕਰ ਪਿੱਛੋਂ ਦੀ ਲਿਆ ਕੇ ਟੱਕਰ ਮਾਰ ਦਿੱਤੀ l ਦੀ ਰਫਤਾਰ ਇੰਨੀ ਤੇਜ਼ ਸੀ ਕਿ ਉਸਨੇ ਪਹਿਲੇ ਸਾਹਮਣੇ ਆ ਰਹੀ ਇੱਕ ਕਾਰ ਨੂੰ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਨੇੜੇ ਖੜੇ ਹੋਏ ਆਟੋ ਵਿੱਚ ਕਾਰ ਦੇ ਮਾਰੀ ਅੱਤੇ ਹਸਪਤਾਲ਼ ਦਵਾਈ ਲੈਣ ਜਾ ਰਹੀl
ਪਤੀ ਆਪਣੀ ਚਪੇਟ ਵਿੱਚ ਲੈ ਲਿਆ ਅਤੇ ਮੋਟਰ ਸਾਈਕਲ ਸਵਾਰ ਪਤੀ-ਪਤਨੀ ਨੂੰ ਇੰਨੀ ਜੋਰ ਦੀ ਟੱਕਰ ਮਾਰੀ ਕਿ ਦੋਨੋ ਬੁਰੀ ਤਰ੍ਹਾਂ ਘਾਇਲ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ , ਜਖਮੀਆਂ ਨੇ ਦੱਸਿਆ ਕੀ ਉਹ ਆਪਣੀ ਦਵਾਈ ਲੈਣ ਲਈ ਸਿਵਲ ਹਸਪਤਾਲ ਆਏ ਸੀ ਤਾਂ ਪਿੱਛੋਂ ਤੇਜ਼ ਰਫਤਾਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਉਨ੍ਹਾਂ ਨੂੰ ਗੰਭੀਰ ਸੱਟਾਂ ਵੱਜੀਆਂ ਨੇl
ਮੌਕੇ ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਮੌਕੇ ਤੋਂ ਫਰਾਰ ਹੋ ਗਿਆ ਹੈ ਜਲਦ ਹੀ ਉਸਨੂੰ ਗਿਰਫ਼ਤਾਰ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ