ਬਠਿੰਡਾ(ਹਰਮਿੰਦਰ ਸਿੰਘ ਅਵੀਨਾਸ਼), 25 ਫ਼ਰਵਰੀ 2023
ਬਠਿੰਡਾ ਦੀ ਕੇਂਦਰੀ ਜੇਲ੍ਹ ਚੋਂ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ। ਇੱਕ ਵਾਰ ਫਿਰ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਗੈਂਗਸਟਰ ਆਪਸ ਵਿੱਚ ਭਿੜੇ ਹਨ।ਦੱਸਿਆ ਜਾ ਰਿਹਾ ਹੈ ਦੋ ਗੈਂਗਸਟਰਾਂ ਵਿੱਚ ਲੜਾਈ ਹੋਈ ਹੈ।ਦੋਵੇਂ ਗੈਂਗਸਟਰ ਰਾਜਵੀਰ ਸਿੰਘ ਅਤੇ ਸ਼ੁਭਮ ਇਸ ਘਟਨਾ ਵਿੱਚ ਜਖ਼ਮੀ ਦੱਸੇ ਜਾ ਰਹੇ ਹਨ।ਦੋਹਾਂ ਨੂੰ ਮਾਮੂਲੀ ਸੱਟਾਂ ਲੱਗਣ ਦੀ ਖ਼ਬਰ ਵੀ ਮਿਲੀ ਹੈ।ਦੋ ਗੈਂਗਸਟਰਾਂ ਪਹਿਲਾਂ ਵੀ ਕਈ ਵਾਰ ਆਪਸੀ ਲੜਾਈ-ਝਗੜਾ ਕਰ ਚੁੱਕੇ ਹਨ। ਗੈਂਗਸਟਰ ਰਾਜਵੀਰ ਖੁਦ ਨੂੰ ਅੱਤਵਾਦੀ ਹਰਵਿੰਦਰ ਰਿੰਦਾ ਦਾ ਕਰੀਬੀ ਦੱਸਦਾ ਹੈ।