ਅੰਮ੍ਰਿਤਸਰ (ਮਨਜਿੰਦਰ ਸਿੰਘ), 28 ਅਪ੍ਰੈਲ 2022
ਪੰਜਾਬੀ ਅਦਾਕਾਰ ਅਤੇ ਮਹਾਂਭਾਰਤ ਨਾਲ ਆਪਣੀ ਪਛਾਣ ਬਣਾਉਣ ਵਾਲੇ ਗਿਰਜਾ ਸ਼ੰਕਰ ਅੱਜ ਅੰਮ੍ਰਿਤਸਰ ਪੁੱਜੇ ਜਿਥੇ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਉਥੇ ਹੀ ਉਨ੍ਹਾਂ ਕਿਹਾ ਕਿ ਭਾਵੇਂ ਉਹ ਹਰ ਸਾਲ ਹਰ ਮਹੀਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੀ ਕੋਸ਼ਿਸ਼ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ:ਸੋਨਾ ਖਰੀਦਣ ਦੀ ਸੋਚ ਰਹੇ ਹੋ ਤਾਂ ਜ਼ਰੂਰ ਪੜ੍ਹੋ ਖ਼ਬਰ, ਰੇਟ…
ਪਰ ਪਿੱਛੇ ਕੁਝ ਕਾਰਨਾਂ ਕਰਕੇ ਉਹ ਨਹੀਂ ਆ ਸਕਿਆ ਅਤੇ ਅੱਜ ਜਦੋਂ ਉਹ ਇੱਥੇ ਪਹੁੰਚਿਆ ਹੈ ਤਾਂ ਉਸ ਦੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ l ਜਦਕਿ ਉਸ ਨੇ ਕਿਹਾ ਕਿ ਉਸ ਨੇ ਮਹਾਂਭਾਰਤ ਵਿਚ ਧ੍ਰਿਤਰਾਸ਼ਟਰ ਦਾ ਕਿਰਦਾਰ ਨਿਭਾ ਕੇ ਵਿਸ਼ਵ ਭਰ ਵਿਚ ਪ੍ਰਸਿੱਧੀ ਹਾਸਲ ਕੀਤੀ ਅਤੇ ਇਸ ਤੋਂ ਬਾਅਦ ਕਈ ਪੰਜਾਬੀ ਕੰਮ ਵੀ ਕਰ ਚੁੱਕੇ ਹਨ | ਉਸ ਨੇ ਕਿਹਾ ਕਿ ਉਹ ਅੱਜ ਵੀ ਅਦਾਕਾਰੀ ਕਰ ਰਿਹਾ ਹੈ ਅਤੇ ਲੋਕਾਂ ਵੱਲੋਂ ਮਿਲ ਰਹੇ ਪਿਆਰ ਲਈ ਸ਼ੁਕਰਗੁਜ਼ਾਰ ਹੈ।