ਅੰਮ੍ਰਿਤਸਰ(ਮਨਜਿੰਦਰ ਸਿੰਘ), 22 ਜੂਨ 2022
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚਰਨ ਛੋਹ ਪ੍ਰਾਪਤ ਪਿੰਡ ਲੰਮਾ ਦੇ ਗੁਰੂਦੁਆਰਾ ਦਮਦਮਾ ਸਾਹਿਬ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 20 ਤੌ 21 ਦਿਨ ਬਿਤਾਏ ਸੀ ਉਥੇ ਹੁਣ ਉਸਾਰੀ ਮੌਕੇ ਸੋਨੇ ਅਤੇ ਚਾਂਦੀ ਦੇ ਇਤਿਹਾਸਕ ਸਿੱਕੇ ਮਿਲੇ ਹਨ ਜਿਹਨਾ ਨੂੰ ਦੇਖ ਸੰਗਤਾ ਵਿਚ ਕਾਫੀ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ:ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਅਦਾਲਤ ਵੱਲੋਂ ਰਾਹਤ, ਨਾਜਾਇਜ਼ ਮਾਈਨਿੰਗ ਮਾਮਲੇ…
ਜਿਸਦੇ ਚਲਦੇ ਉਥੇ ਪਹੁੰਚੇ ਸ੍ਰੋਮਣੀ ਕਮੇਟੀ ਮੈਬਰ ਗੁਰਚਰਨ ਸਿੰਘ ਗਰੇਵਾਲ ਅਤੇ ਪਿੰਡ ਦੀ ਪੰਚਾਇਤ ਵਲੌ ਇਹ ਫੈਸਲਾ ਲਿਆ ਗਿਆ ਹੈ ਕਿ ਇਹ ਇਤਿਹਾਸਕ ਸਿੱਕੇ ਇਥੇ ਗੁਰਦੁਆਰਾ ਸਾਹਿਬ ਵਿਖੇ ਹੀ ਸੰਗਤਾ ਦੇ ਦਰਸ਼ਨ ਦੀਦਾਰ ਵਾਸਤੇ ਸੁਸੌਬਿਤ ਕੀਤਾ ਜਾਣਗੇ।
ਇਹ ਖ਼ਬਰ ਵੀ ਪੜ੍ਹੋ:ਅਫਗਾਨਿਸਤਾਨ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 250 ਤੋਂ ਵੱਧ…
ਇਸ ਮੌਕੇ ਗਲਬਾਤ ਕਰਦਿਆਂ ਸ੍ਰੋਮਣੀ ਕਮੇਟੀ ਮੈਬਰ ਗੁਰਚਰਨ ਸਿੰਘ ਗਰੇਵਾਲ ਨੇ ਦਸਿਆ ਕਿ ਜਗਰਾਉਂ ਦੇ ਪਿੰਡ ਲੰਮੇ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਉਸਾਰੀ ਮੌਕੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕਾ ਸੋਨੇ ਅਤੇ ਚਾਂਦੀ ਦੇ ਇਤਿਹਾਸਕ ਸਿੱਕਿਆਂ ਦਾ ਖਜਾਨਾ ਮਿਲਿਆ ਹੈ l
ਜਿਸ ਵਿਚ ਇਕ ਸੋਨੇ ਅਤੇ ਬਾਕੀ ਚਾਂਦੀ ਦੇ ਸਿੱਕੇ ਹਨ ਜੋ ਕਿ ਅੰਗਰੇਜੀ ਹਕੂਮਤ ਦੇ ਸਮੇ ਦੇ ਹੋ ਸਕਦੇ ਹਨ ਅਤੇ ਇਹਨਾਂ ਸਿਕਿਆ ਨੂੰ ਫਿਲਹਾਲ ਸੰਗਤਾ ਜੇ ਦਰਸ਼ਨ ਦੀਦਾਰ ਵਾਸਤੇ ਇਸੇ ਗੁਰੂਦੁਆਰਾ ਦਮਦਮਾ ਸਾਹਿਬ ਵਿਖੇ ਰਖਿਆ ਜਾਵੇਗਾ।