ਹੁਸ਼ਿਆਰਪੁਰ (ਦੀਪਕ ਅਗਨੀਹੋਤਰੀ),15 ਜਨਵਰੀ 2023
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਬੀਤੇ ਇਕ ਮਹੀਨੇ ਤੋਂ ਟੋਲ ਪਲਾਜ਼ਾ ਚੋਲਾਂਗ ਵਿਖੇ ਲਗਾਇਆ ਧਰਨਾ ਅੱਜ ਕੀਤਾ ਸਮਾਪਤ ਦੂਜੇ ਪਾਸੇ ਟੋਲ ਪਲਾਜ਼ਾ ਦੇ ਵਰਕਰਾਂ ਨੇ ਕਿਹਾ ਕਿ ਅੱਜ ਅਸੀਂ ਇਕ ਮਹੀਨੇ ਬਾਅਦ ਟੋਲ ਨੂੰ ਸ਼ੂਰੂ ਕਰਨ ਲਈ ਜਾ ਰਹੇ ਹਾਂ ਅਤੇ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਟੋਲ ਪਲਾਜ਼ਾ ਨਾਲ ਜੁੜੇ ਹਜ਼ਾਰਾਂ ਵਰਕਰਾਂ ਦੀ ਰੋਟੀ ਰੋਜ਼ੀ ਨੂੰ ਧਿਆਨ ਵਿੱਚ ਰੱਖਦੇ ਹੋਏ ਧਰਨੇ ਸਰਕਾਰੀ ਅਦਾਰਿਆਂ ਦੇ ਅਗੇ ਹੀ ਲਗਾਏ ਜਾਣ ਉਨ੍ਹਾਂ ਆਪਣੀਆਂ ਤਨਖਾਹਾਂ ਦੀ ਅਵਾਜ਼ ਬੁਲੰਦ ਕਰਨ ਲਈ ਕਿਸਾਨਾਂ ਦਾ ਧੰਨਵਾਦ ਵੀ ਕੀਤਾ
ਕਿਸਾਨ ਆਗੂ ਪਰਮਜੀਤ ਸਿੰਘ ਬਾਠ ਨੇ ਕਿਹਾ ਕਿ ਬਾਕੀ ਮੰਗਾਂ ਦੀ ਅਵਾਜ਼ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤਕ ਪਹੁੰਚਣਾਉਣ ਲਈ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਅੱਗੇ ਧਰਨੇ ਅਤੇ 29 ਜਨਵਰੀ ਨੂੰ ਪੂਰੇ ਪੰਜਾਬ ਵਿਚ ਤਿੰਨ ਘੰਟੇ ਲਈ ਰੇਲਵੇ ਟ੍ਰੈਕ ਜਾਮ ਕੀਤੇ ਜਾਣਗੇ।