ਅੰਮ੍ਰਿਤਸਰ (ਮਨਜਿੰਦਰ ਸਿੰਘ ਮਨੀ), 24 ਫਰਵਰੀ 2022
ਪੰਜਾਬ ਵਿਧਾਨ ਸਭਾ ਚੋਣਾਂ ਸੁਖਾਵੇਂ ਢੰਗ ਨਾਲ਼ ਹੋਣ ਤੌ ਬਾਅਦ ਅਜ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਹਲਕਾ ਅਟਾਰੀ ਤੌ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ l ਜਿਥੇ ਉਹਨਾ ਵਲੌ ਚੋਣ ਪ੍ਰਕ੍ਰਿਆ ਸੁਖਾਵੇਂ ਢੰਗ ਨਾਲ ਹੋਣ ਦੇ ਸ਼ੁਕਰਾਨੇ ਵਜੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕੀਤੀ।
ਉਹਨਾ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਸੁਖਾਵੇਂ ਢੰਗ ਨਾਲ ਹੋਣ ਦੇ ਸ਼ੁਕਰਾਨੇ ਵਜੋਂ ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਅਰਦਾਸ ਕਰਨ ਲੱਈ ਪਹੁੰਚੇ ਹਾ ਹਲਕਾ ਅਟਾਰੀ ਵਿਚ ਪੂਰੇ ਅਮਣੋ ਅਮਾਨ ਨਾਲ ਚੋਣ ਪ੍ਰਕ੍ਰਿਆ ਨੇਪਰੇ ਚੜੀ ਹੈ ਅਤੇ ਨਤੀਜੇ ਵੀ ਵਾਹਿਗੁਰੂ ਦੀ ਮੇਹਰ ਸਦਕਾ ਵਧੀਆ ਹੌਣਗੇ।
ਉਧਰ ਦੂਜੇ ਪਾਸੇ ਬੀਜੇਪੀ ਨਾਲ ਗਠਜੋੜ ਬਾਰੇ ਉਹਨਾ ਕਿਹਾ ਕਿ ਅਜੇ ਪਾਰਟੀ ਵਲੌ ਅਜਿਹਾ ਕੋਈ ਹੁਕਮ ਨਹੀ ਆਇਆ ਹੈ ਇਹ ਸਾਰਾ ਪਾਰਟੀ ਹਾਈਕਮਾਨ ਅਤੇ ਪਾਰਟੀ ਪ੍ਰਧਾਨ ਦੇ ਹਥ ਹੈ ਜੋ ਮੀਟਿੰਗ ਵਿਚ ਅਜੈੰਡਾ ਪਾਸ ਹੋਏਗਾ ਉਸ ਤੇ ਸਰਵਸਮਤਿ ਨਾਲ ਫੈਸਲਾ ਲਿਆ ਜਾਵੇਗਾ।
ਰਾਮ ਰਹੀਮ ਨੂੰ ਮਿਲੀ ਜੇਡ ਪਲਸ ਸੁਰਖਿਆ ਬਾਰੇ ਉਹਨਾ ਕਿਹਾ ਕਿ ਹੋ ਸਕਦਾ ਉਹਨਾ ਨੂੰ ਕੋਈ ਖਤਰਾ ਲਗਦਾ ਹੋਵੇ ਤਾ ਹੀ ਕੈਦਰ ਸਰਕਾਰ ਨੇ ਉਹਨਾ ਨੂੰ ਜੈਡ ਪਲਸ ਸਿਕੁਅਰਟੀ ਦਿਤੀ ਹੈ।ਇਸ ਬਾਰੇ ਕੈਦਰ ਸਰਕਾਰ ਜਵਾਬਦੇਹ ਹੈ।