ਨਿਊਜ਼ ਡੈਸਕ (ਸਕਾਈ ਨਿਊਜ਼ ਪੰਜਾਬ),10 ਦਸੰਬਰ 2022
ਜ਼ਿਲ੍ਹਾਂ ਤਰਨਤਾਰਨ ਦੇ ਸਰਹਾਲੀ ਪੁਲਿਸ ਸਾਂਝ ਕੇਂਦਰ ‘ਚ ਬੀਤੀ ਰਾਤ ਹੋਏ ਰਾਕੇਟ ਲਾਂਚਰ ਨਾਲ ਹੋਏ ਹਮਲੇ ਨੂੰ ਜਿੱਥੇ ਪੁਲਿਸ ਵੱਲੋਂ ਅੱਤਵਾਦੀ ਹਮਲਾ ਦੱਸਿਆ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਇਸ ਦੀ ਜ਼ਿੰਮੇਵਾਰ ਹੁਣ ਅੱਤਵਾਦੀ ਗੁਰਪਤਵੰਤ ਪੰਨੂ ਵੱਲੋਂ ਲਈ ਗਈ ਹੈ।ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਇੱਕ ਵਾਇਸ ਮੈਸੇਜ ਜਾਰੀ ਕਰਦੇ ਹੋਏ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।ਗੁਰਪਤਵੰਤ ਪੰਨੂ ਨੇ ਕਿਹਾ ਕਿ ਜਲੰਧਰ ਦੇ ਲਤੀਫ਼ਪੁਰਾ ‘ਚ 1947 ਵਿੱਚ ਪਾਕਿਸਤਾਨ ਤੋਂ ਆ ਕੇ ਹੋ ਵਸੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਬੇਘਰ ਕੀਤਾ ਗਿਆ ਹੈ ।ਉਸ ਦਾ ਬਦਲਾ ਲਿਆ ਹੈ।