ਚੰਡੀਗੜ੍ਹ(ਸਕਾਈ ਨਿਊਜ ਬਿਉਰੋ)22 ਫਰਵਰੀ 2022
ਕਾਂਗਰਸ ਦੇ ਕੌਮੀ ਜਨਰਲ ਹਰੀਸ਼ ਚੌਧਰੀ ਨੇ ਸੂਬੇ ’ਚ ਕਾਂਗਰਸ ਕੋ-ਆਰਡੀਨੇਟਰਾਂ ਨਾਲ ਉੱਚ ਪੱਧਰੀ ਤੇ ਬੈਠਕ ਕਰ ਕੇ ਵਿਧਾਨ ਸਭਾ ਚੋਣਾਂ ਲਈ ਹੋਈ ਵੋਟਿੰਗ ਨੂੰ ਦੇਖ ਕੇ ਉਨ੍ਹਾਂ ਤੋਂ ਫੀਡਬੈਕ ਲਈ । ਹਰੀਸ਼ ਚੌਧਰੀ ਨੇ ਚੰਡੀਗੜ੍ਹ ’ਚ ਜ਼ਿਲ੍ਹਾ ਕੋ-ਆਰਡੀਨੇਟਰਾਂ ਨਾਲ ਬੈਠਕ ਕੀਤੀ, ਜਿਸ ’ਚ ਇਨ੍ਹਾਂ ਕੁਆਡੀਨੇਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਜਨਤਾ ’ਤੇ ਚੰਨੀ ਸਰਕਾਰ ਦੇ 111 ਦਿਨਾਂ ਦੇ ਕਾਰਜਕਾਲ ’ਚ ਲਏ ਗਏ ਫ਼ੈਸਲਿਆਂ ਦਾ ਸਿੱਧਾ ਪ੍ਰਭਾਵ ਦਿਖਾਈ ਦਿੱਤਾ ਹੈ ।
ਇਹ ਖਬਰ ਵੀ ਪੜ੍ਹੋ:ਯੂਕਰੇਨ ਸੰਕਟ ‘ਤੇ ਐਮਰਜੈਂਸੀ ਮੀਟਿੰਗ; ਭਾਰਤ ਨੇ ਕਿਹਾ ਕਿ ਤਣਾਅ ਵਧਣਾ…
ਜ਼ਿਲ੍ਹਾ ਕੋ-ਆਰਡੀਨੇਟਰਾਂ ਨੇ ਹਰੀਸ਼ ਚੌਧਰੀ ਨੂੰ ਦੱਸਿਆ ਕਿ ਭਾਰਤੀ ਰਾਸ਼ਟਰੀ ਕਾਂਗਰਸ ਦੀ ਨਵੀਂ ਸੋਚ ਨਵਾਂ ਪੰਜਾਬ ’ਤੇ ਵੋਟਰਾਂ ਨੇ ਮੋਹਰ ਲਗਾ ਕੇ ਪੰਜਾਬ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ ਅਤੇ ਇਸ ਦੇ ਨਤੀਜੇ ਪੰਜਾਬ ਅਤੇ ਪੰਜਾਬੀਅਤ ਦੇ ਪੱਖ ’ਚ ਹੋਣਗੇ । ਇਨ੍ਹਾਂ ਹੀ ਨਹੀ ਬੈਠਕ ਦੋਰਾਨ ਹਰੀਸ਼ ਚੌਧਰੀ ਨੇ ਦਾਅਵਾ ਕੀਤਾ ਕਿ 10 ਮਾਰਚ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਸੂਬੇ ’ਚ ਕਾਂਗਰਸ ਸਰਕਾਰ ਦਾ ਗਠਨ ਹੋਵੇਗਾ । ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਨੇ ਸੂਬੇ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਪੂਰਾ ਕੀਤਾ ਜਾਵੇਗਾ । ਇਨ੍ਹਾਂ ਹੀ ਨਹੀ ਜ਼ਿਲ੍ਹਾ ਕੋ-ਆਰਡੀਨੇਟਰਾਂ ਵੱਲੋਂ ਆਪਣੇ-ਆਪਣੇ ਜ਼ਿਲ੍ਹੇ ਦੀ ਰਿਪੋਰਟ ਹਰੀਸ਼ ਚੌਧਰੀ ਨੂੰ ਸੌਂਪੀ ਗਈ ।
ਇਹ ਖਬਰ ਵੀ ਪੜ੍ਹੋ:ਪ੍ਰਧਾਨ ਮੰਤਰੀ ਮੋਦੀ ਮਨੀਪੁਰ, ਯੂਪੀ ਵਿੱਚ ਚੋਣ ਰੈਲੀਆਂ ਨੂੰ ਕਰਨਗੇ ਸੰਬੋਧਨ
ਬੈਠਕ ਦੋਰਾਨ ਆਗੂਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਕਾਂਗਰਸ ਨੂੰ ਦੁਆਬਾ, ਮਾਝਾ ਅਤੇ ਮਾਲਵਾ ਖੇਤਰ ’ਚ ਜਨਤਾ ਦਾ ਸਮਰਥਨ ਮਿਲਿਆ, ਉਸ ਨਾਲ ਪਾਰਟੀ ਨੂੰ ਸੂਬੇ ’ਚ ਬਹੁਮੱਤ ਮਿਲਣ ਦੀ ਸੰਭਾਵਨਾ ਹੈ । ਕਾਂਗਰਸੀ ਆਗੂਆਂ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵੱਲੋਂ ਚੋਣਾਂ ’ਚ ਨਿਭਾਈ ਗਈ ਸਰਗਰਮ ਭੂਮਿਕਾ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੋਵੇਂ ਰਾਸ਼ਟਰੀ ਨੇਤਾਵਾਂ ਦਾ ਵੋਟਾਂ ’ਤੇ ਕਾਫੀ ਪ੍ਰਭਾਵ ਦੇਖਿਆ ਗਿਆ ।