ਤਰਨਤਾਰਨ, 28 ਜਨਵਰੀ (ਸਕਾਈ ਨਿਊਜ਼ ਬਿਊਰੋ)
ਜ਼ਿਲ੍ਹਾ ਤਰਨਤਾਰਨ ਦੇ ਥਾਣਾ ਝਬਾਲ ਦੇ ਹੈੱਡ ਕਾਂਸਟੇਬਲ ਹਰਪਾਲ ਸਿੰਘ ਨੇ ਥਾਣਾ ਮੁਖੀ ਅਤੇ ਮੁਖ ਮੁਨਸ਼ੀ ਤੋਂ ਤੰਗ ਹੋ ਆਤਮਹੱਤਿਆ ਕਰ ਲਈ। ਆਤਮਹੱਤਿਆ ਕਰਨ ਤੋਂ ਪਹਿਲਾਂ ਕਾਂਸਟੇਬਲ ਹਰਪਾਲ ਸਿੰਘ ਵੱਲੋਂ ਇੱਕ ਸੁਸਾਇਡ ਨੋਟ ਵੀ ਲਿਿਖਆ ਗਿਆ ਜੋ ਕਿ ਉਸ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ।ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਿਸਾਨ ਅੰਦੋਲਨ :ਦੀਪ ਸਿੱਧੂ ਨੇ ਕਿਸਾਨ ਆਗੂਆਂ ਨੂੰ ਦਿੱਤੀ ਵੱਡੀ ਧਮਕੀ
ਮਿਲੀ ਜਾਣਕਾਰੀ ਅਨੁਸਾਰ ਹੈੱਡ ਕਾਂਸਟੇਬਲ ਹਰਪਾਲ ਸਿੰਘ ਥਾਣਾ ਝਬਾਲ ’ਚ ਰਾਤ ਦੀ ਡਿਊਟੀ ’ਚ ਤਾਇਨਾਤ ਹੁੰਦਾ ਸੀ। 26 ਜਨਵਰੀ ਦੀ ਰਾਤ ਨੂੰ ਥਾਣਾ ਮੁਖੀ ਲਖਵਿੰਦਰ ਸਿੰਘ ਅਤੇ ਥਾਣਾ ਇੰਚਾਰਜ ਜਸਵੰਤ ਸਿੰਘ ਵਲੋਂ ਕਿਸੇ ਗੱਲ ਨੂੰ ਲੈ ਕੇ ਉਸ ਨੂੰ ਕਾਫ਼ੀ ਬੁਰਾ ਭਲਾ ਬੋਲ ਦਿੱਤਾ ਗਿਆ ਅਤੇ ਗਾਲੀ-ਗਲੌਚ ਕੀਤੀ ਗਈ, ਇੱਥੋਂ ਤੱਕ ਕੀ ਹੈੱਡ ਕਾਂਸਟੇਬਲ ਹਰਪਾਲ ਸਿੰਘ ਨੂੰ ਹਵਾਲਾਤ ’ਚ ਰੱਖਣ ਦੀ ਧਮਕੀ ਵੀ ਦੇ ਦਿੱਤੀ।
ਜਾਣੋ:ਲਾਲ ਕਿਲ੍ਹੇ ‘ਤੇ ਝੰਡੇ ਲਹਿਰਾਉਣ ਵਾਲੇ ਨੌਜਵਾਨ ਬਾਰੇ ਕੀ ਬੋਲੇ ਉਸ ਦੇ ਘਰ ਵਾਲੇ ?
ਜਿਸ ਤੋਂ ਦੁਖ਼ੀ ਹੋ ਕੇ ਹਰਪਾਲ ਸਿੰਘ ਨੇ ਇਕ ਸੁਸਾਇਡ ਨੋਟ ਜਾਰੀ ਕਰਦੇ ਦੱਸਿਆ ਕਿ ਉਹ ਬੜੀ ਈਮਾਨਦਾਰੀ ਨਾਲ ਕਈ ਸਾਲਾਂ ਤੋਂ ਡਿਊਟੀ ਕਰ ਰਿਹਾ ਹੈ ਪਰ ਮੁੱਖ ਮਨੁਸ਼ੀ ਲਖਵਿੰਦਰ ਸਿੰਘ ਅਤੇ ਥਾਣਾ ਇੰਚਾਰਜ ਸਿੰਘ ਉਸ ਦੇ ਦਬਾਅ ਦੇ ਕਾਰਨ ਕਾਫ਼ੀ ਤੰਗ ਪਰੇਸ਼ਾਨ ਕਰ ਰਹੇ ਹਨ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।