ਭਿੱਖੀਵਿੰਡ ( ਰਿੰਪਲ ਗੋਲ੍ਹਣ), 14 ਮਾਰਚ 2022
ਥਾਣਾ ਭਿੱਖੀਵਿੰਡ ਦੇ ਅਧੀਨ ਪੈਂਦੇ ਪਿੰਡ ਕਾਲੇ ਵਿਖੇ ਦੇਰ ਰਾਤ ਚੋਰਾਂ ਨੇ ਇਕ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ lਜਦ ਪਰਿਵਾਰਕ ਮੈਂਬਰ ਰੋਟੀ ਪਾਣੀ ਖਾ ਕੇ ਆਪੋ ਆਪਣੇ ਕਮਰਿਆਂ ਵਿੱਚ ਸੁੱਤੇ ਹੋਏ ਸਨl
ਜਦ ਉਨ੍ਹਾਂ ਨੇ ਸਵੇਰੇ ਤੜਕੇ ਉੱਠ ਕੇ ਵੇਖਿਆ ਤਾਂ ਘਰ ਦੀਆਂ ਅਲਮਾਰੀਆਂ ਅਤੇ ਟਰੰਕ ਖਿੱਲਰੇ ਹੋਏ ਸਨ ਜਿਨ੍ਹਾਂ ਵਿੱਚੋਂ ਦੋ ਧੁੱਪ ਸੋਨਾ ਵੀਹ ਹਜ਼ਾਰ ਰੁਪਏ ਨਕਦ ਅਤੇ ਮੋਬਾਇਲ ਫੋਨ ਘਰ ਵਿਚ ਗਾਇਬ ਸਨ l
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਭਿੱਖੀਵਿੰਡ ਵਿਖੇ ਦਰਖਾਸਤ ਦੇ ਦਿੱਤੀ ਗਈ ਹੈ l
ਉਧਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਉਹ ਕਾਫੀ ਪਰੇਸ਼ਾਨ ਹਨ ਪਰ ਪੁਲਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਮੌਕੇ ਤੇ ਪਹੁੰਚੀ ਥਾਣਾ ਭਿੱਖੀਵਿੰਡ ਪੁਲਸ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਬਣਦੀ ਕਾਰਵਾਈ ਕਰ ਦਿੱਤੀ ਗਈ ਹੈ