ਮਾਨਸਾ ( ਭੀਸ਼ਮ ਗੋਇਲ), 7 ਮਈ 2022
ਹਨੀਟ੍ਰੇਪ ਜਰੀਏ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮਾਨਸਾ ਵਿੱਚ। ਜਿੱਥੇ ਥਾਣਾ ਸਿਟੀ-2 ਪੁਲਿਸ ਨੇ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਦੋ ਔਰਤਾਂ ਅਤੇ ਦੋ ਪੁਰਸ਼ਾਂ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿੰਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ:ਇੰਦੌਰ ‘ਚ ਦੋ ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, 7 ਲੋਕ…
ਮਾਮਲੇ ਦੀ ਜਾਣਕਾਰੀ ਦਿੰਦਿਆ ਥਾਣਾ ਸਿਟੀ ਦੇ ਇੰਚਾਰਜ ਬਲਦੇਵ ਸਿੰਘ ਨੇ ਦੱਸਿਆ ਕਿ ਪਿੰਡ ਜੋਗਾ ਦੇ ਲੀਲੂ ਖਾਨ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਈ ਚਾਰ ਔਰਤਾਂ ਤੇ ਤਿੰਨ ਪੁਰਸ਼ਾਂ ਨੇ ਉਸਤੇ ਦਬਾਅ ਬਣਾਕੇ ਉਸ ਕੋਲੋਂ 50 ਹਜਾਰ ਰੁਪਏ ਲੈ ਲਏ। ਜਿਸਤੇ ਪੁਲਿਸ ਨੇ ਸੱਤ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ:ਪੰਜਾਬੀ ਫਿਲਮ ਕੌਰ ਦੀ ਸਟਾਰ ਕਾਸਟ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ…
ਜਿੰਨਾਂ ਵਿੱਚੋਂ ਚਾਰ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਮਾਮਲੇ ਸੰਬੰਧੀ ਦੱਸਦਿਆਂ ਉਹਨਾ ਕਿਹਾ ਕਿ ਦੋ ਔਰਤਾਂ ਨੇ ਲੀਲੂ ਖਾਨ ਨਾਲ ਸੰਪਰਕ ਕਰਕੇ ਉਸਨੂੰ ਆਪਣੇ ਘਰ ਬੁਲਾਇਆ ਤੇ ਬਾਕੀ ਬੰਦਿਆਂ ਨੂੰ ਬੁਲਾਕੇ ਝੂਠਾ ਇਲਜਾਮ ਲਗਾਕੇ ਉਸ ਕੋਲੋਂ ਪੰਜਾਹ ਹਜਾਰ ਰੁਪਏ ਲੈ ਲਏ। ਉਹਨਾਂ ਕਿਹਾ ਕਿ ਕੋਈ ਘਟਨਾ ਇਹਨਾਂ ਵੱਲੋਂ ਹੋਰ ਕੀਤੀ ਸਾਹਮਣੇ ਨਹੀਂ ਆਈ ਹੈ ਪਰ ਫਿਰ ਵੀ ਅਸੀਂ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕਰਾਂਗੇ।