ਹੁਸ਼ਿਆਰਪੁਰ(ਅਮਰੀਕ ਕੁਮਾਰ),31 ਮਾਰਚ
ਹੁਸ਼ਿਆਰਪੁਰ ਜਿਲੇ ਵਿੱਚ 166 ਨਵਂੇ ਪਾਜ਼ੇਟਿਵ ਮਰੀਜ ਆਉਣ ਨਾਲ ਪਾਜ਼ੇਟਿਵ ਮਰੀਜਾਂ ਦੀ ਗਿਣਤੀ 13449 ਹੋ ਗਈ ਅਤੇ10 ਮੌਤਾ ਹੋਣ ਨਾਲ ਮੌਤਾਂ ਦੀ ਗਿਣਤੀ 535 ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 2921 ਨਵੇ ਸੈਪਲ ਲਏ ਗਏ ਹਨ ਅਤੇ 1547 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ 166 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 13449 ਹੋ ਗਈ ਹੈ।
ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੈ ਕੇ ਹੁਣ ਤੱਕ ਜਿਲੇ ਅੰਦਰ 384669 ਸੈਪਲ ਲਏ ਗਏ ਹਨ ਜਿਨਾ ਵਿੱਚੋਂ 368771 ਸੈਪਲ ਨੈਗਟਿਵ , 4072 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ।ਐਕਟਿਵ ਕੈਸਾਂ ਦੀ ਗਿਣਤੀ 1665 ਹੈ ਜਦ ਕਿ 12206 ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 535 ਹੈ । ਜਿਲਾ ਹੁਸ਼ਿਆਰਪੁਰ ਦੇ 166 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 16 ਅਤੇ 150 ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ ।
ਇਸ ਮੌਕੇ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 10 ਮੌਤਾਂ ਹੋਈਆਂ ਹਨ।ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ,ਮੂੰਹ ਤੇ ਮਾਸਿਕ ਤੇ ਸੋਸਲ ਡਿਸਟੈਟ ਬਣਾ ਕੇ ਰੱਖੇ ਜੇਕਰ ਕਿਸੇ ਨੂੰ ਬੁਖਾਰ , ਜੁਕਾਮ ,ਖੰਘ ਜਾਂ ਕੋਈ ਇਸ ਤਰਾਂ ਦਾ ਲੱਛਣ ਹੋਵੇ ਤਾਂ ਉਸੇ ਵਕਤ ਨੇੜੇ ਦੇ ਸਿਹਤ ਕੇਦਰ ਤੋ ਜਾ ਕੇ ਕੋਵਿਡ ਟੈਸਟ ਕਰਵਾਉ ,ਜਿਲੇ ਦੇ ਸਾਰੇ ਸਿਹਤ ਕੇਦਰਾਂ ਤੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ ਤੇ ਵੈਕਸੀਨੇਸ਼ਨ ਕਰਵਾਉਣਾਂ ਬਹੁਤ ਜਰੂਰੀ ਹੈ ਤਾਂ ਇਸ ਬਿਮਾਰੀ ਤੇ ਕਾਬੂ ਪਾ ਸਕਦੇ ਹਾਂ ।