ਲੁਧਿਆਣਾ( ਅਰੁਣ ਲੁਧਿਆਣਵੀ), 28 ਨਵੰਬਰ 2021 ਫੋਟੋ ਕੈਪਸ਼ਨ :- ਪਿਯੂਸ਼ ਪਰੂਥੀ
ਲੁਧਿਆਣਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਕੁਝ ਦਿਨ ਪਹਿਲਾਂ ਅਗਵਾ ਹੋਏ ਬੱਚੇ ਨੂੰ ਸਹੀ ਸਲਾਮਤ ਬਰਾਮਦ ਅਗਵਾਕਾਰਾਂ ਨੂੰ ਗ੍ਰਿਫ਼ਤਾਰ ਕੀਤਾ।
ਕੁਝ ਦਿਨ ਪਹਿਲਾਂ ਝੁੱਗੀ ਵਿੱਚ ਰਹਿਣ ਵਾਲੇ ਪਰਿਵਾਰ ਦੇ ਗੋਲੀ ਵਿੱਚ ਚੁੱਕੇ ਬੱਚੇ ਨੂੰ ਕਾਰ ਸਵਾਰ ਮਹਿਲਾ ਨੇ ਆਪਣੇ ਸਾਥੀ ਨਾਲ ਮਿਲ ਕੇ ਅਗਵਾ ਕੀਤਾ ਸੀ । ਜਿਸ ਨੂੰ ਲੁਧਿਆਣਾ ਪੁਲਸ ਵੱਲੋਂ ਸਹੀ ਸਲਾਮਤ ਬਰਾਮਦ ਕਰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅਗਵਾਕਾਰਾਂ ਵੱਲੋਂ ਕੱਪੜੇ ਵੰਡਣ ਬਹਾਨੇ ਇੱਕ ਬੱਚੇ ਨੂੰ ਅਗਵਾ ਕੀਤਾ ਗਿਆ ਸੀ ।
ਜਿਸ ਨੂੰ ਪੁਲਸ ਨੇ ਸਹੀ ਸਲਾਮਤ ਬਰਾਮਦ ਕਰ ਪੁਲਸ ਨੇ ਪਰਿਵਾਰ ਹਵਾਲੇ ਕਰ ਦਿੱਤਾ ਹੈ । ਅਤੇ ਅਗਵਾਕਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਆਰੋਪੀ ਜਿਨ੍ਹਾਂ ਨੇ ਦੂਜਾ ਵਿਆਹ ਕਰਵਾਇਆ ਸੀ l
ਪਰ ਕਾਫੀ ਸਮਾਂ ਬਾਅਦ ਵੀ ਅਲਾਦ ਨਾ ਹੋਣ ਤੋਂ ਬਾਅਦ , ਉਹਨਾਂ ਨੇ ਗਿਣੀ-ਮਿਥੀ ਸਾਜ਼ਿਸ਼ ਦੇ ਅਧੀਨ ਇਸ ਬੱਚੀ ਨੂੰ ਅਗਵਾ ਕੀਤਾ। ਜਿਸ ਨੂੰ ਉਸ ਨੇ ਮਿਹਨਤ ਮੁਸ਼ੱਕਤ ਨਾਲ ਲੱਭ ਕੇ ਪਰਿਵਾਰ ਦੇ ਹਵਾਲੇ ਕੀਤਾ ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਾਰਦਾਤ ਵਿੱਚ ਵਰਤੀ ਗਈ ਕਾਰ ਦੂਜੀ ਜਗ੍ਹਾ ਵੇਚੀ ਗਈ ਸੀ। ਜਿਸ ਨੂੰ ਆਰੋਪੀ ਨੇ ਆਪਣੇ ਨਾਮ ਨਹੀਂ ਸੀ ਕਰਵਾਇਆ।