ਸ਼੍ਰੀ ਫਤਹਿਗੜ੍ਹ ਸਾਹਿਬ ( ਜਗਦੇਵ ਸਿੰਘ), 14 ਜੂਨ 2023
ਜਿਲਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਅਮਲੋਹ ਦੇ ਬਜ਼ਾਰ ਵਿੱਚ ਇੱਕ ਨਹਿੰਗ ਸਿੰਘ ਵੱਲੋਂ ਵਿਅਕਤੀ ਦਾ ਕਿਰਪਾਨ ਨਾਲ ਗੁੱਟ ਵੱਡਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਸਿਵਲ ਹਸਪਤਾਲ ਅਮਲੋਹ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਜ਼ਖਮੀ ਵਿਅਕਤੀ ਬਲਜੀਤ ਸਿੰਘ ਨੇ ਦੱਸਿਆ ਕਿ ਹੈ ਉਹਨਾਂ ਨੂੰ ਉਸਦੇ ਬੇਟੇ ਦਾ ਫੋਨ ਆਇਆ ਕਿ ਉਸਨੂੰ 10 ਦੇ ਕਰੀਬ ਮੁੰਡੇ ਘੇਰੇ ਖੜੇ ਨੇ, ਜਿਹਨਾਂ ਕੋਲ ਕਿਰਚਾ ਤੇ ਡੰਡੇ ਸਨ। ਦੂਸਰੇ ਮੁੰਡੇ ਦਾ ਪਿਤਾ ਨੇ ਕੋਈ ਗੱਲਬਾਤ ਨਾ ਕੀਤੀ ਤੇ ਸਿੱਧਾ ਹੀ ਕਿਰਪਾਨ ਨਾਲ ਹਮਲਾ ਕਰ ਦਿੱਤਾ।
ਉਥੇ ਹੀ ਇਸ ਮੌਕੇ ਗੱਲਬਾਤ ਕਰਦੇ ਹੋਏ ਡੀਐਸਪੀ ਅਮਲੋਹ ਜੰਗਜੀਤ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।