ਫਿਰੋਜ਼ਪੁਰ (ਸੁਖਚੈਨ ਸਿੰਘ), 6 ਮਾਰਚ 2023
ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਏ ਵਿਚ ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਬੇਖੌਫ ਲੁਟੇਰਿਆਂ ਵੱਲੋਂ ਗੁਰੂਹਰਸਹਾਏ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਤਰ੍ਹਾਂ ਬੀਤੀ ਰਾਤ ਗੁੱਦੜ ਢੰਡੀ ਰੋਡ ਸਥਿਤ ਗੋਇਲ ਫਿਲਿੰਗ ਸਟੇਸ਼ਨ ਪੈਟਰੋਲ ਪੰਪ ਦੇ ਸਕਿਉਰਟੀ ਗਾਰਡ ਦੀ 12 ਬੋਰ ਲਾਇਸੈਂਸੀ ਰਾਈਫਲ ਅਤੇ ਜ਼ਿੰਦਾ ਕਾਰਤੂਸ ਖੋਹ ਕੇ ਲੈ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਮੌਕੇ ਪੈਟਰੋਲ ਪੰਪ ਦੇ ਗਾਰਡ ਮੁਖਤਿਆਰ ਸਿੰਘ ਪੁੱਤਰ ਸੋਹਣ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ ਕਰੀਬ ਸਵਾ 9 ਵਜੇ ਤਿੰਨ ਨੌਜਵਾਨ ਇਕ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਆਪਣੇ ਮੂੰਹ ਕੱਪੜਿਆਂ ਨਾਲ ਢਕੇ ਹੋਏ ਸੀ ਜੋ ਕਿ ਪੈਟਰੋਲ ਪੰਪ ਤੋਂ ਤੇਲ ਪਵਾਉਣ ਦੇ ਬਹਾਨੇ ਨਾਲ ਮੇਰੇ ਹੱਥ ਵਿੱਚੋਂ 12 ਬੋਰ ਬੰਦੂਕ ਖੋਹ ਕੇ ਫ਼ਰਾਰ ਹੋਏ ਹਨ ਅਤੇ ਉਹਨਾਂ ਵੱਲੋਂ ਮੇਰੇ ਨਾਲ ਕੁੱਟਮਾਰ ਵੀ ਕੀਤੀ ਗਈ ਸੀ।
ਇਸ ਮੌਕੇ ਪੈਟਰੋਲ ਪੰਪ ਤੇ ਸੇਲਜਮੈਨ ਪਰਵਿੰਦਰ ਸਿੰਘ ਨੇ ਕਿਹਾ ਕਿ ਤਿੰਨ ਨੌਜਵਾਨ ਜਿਨ੍ਹਾਂ ਨੇ ਆਪਣਾ ਮੂੰਹ ਕੱਪੜੇ ਨਾਲ ਢਕਿਆ ਹੋਇਆ ਸੀ ਤਾਂ ਉਹ ਮੋਟਰ ਸਾਇਕਲ ਵਿਚ 200 ਦਾ ਪਟਰੋਲ ਪਾਉਣ ਦੀ ਗੱਲ ਕਰ ਰਹੇ ਸੀ ਤਾਂ ਇੰਨੀ ਦੇਰ ਨੂੰ ਉਨ੍ਹਾਂ ਦੇ ਸਕਿਉਰਟੀ ਗਾਰਡ ਦੇ ਗਲ ਪੈ ਕੇ ਕੁੱਟਮਾਰ ਕੀਤੀ ਤੇ ਉਨ੍ਹਾਂ ਦੇ ਹੱਥਾਂ ਵਿੱਚੋਂ 12 ਬੋਰ ਬੰਦੂਕ ਖੋਹ ਕੇ ਫਰਾਰ ਹੋ ਗਏ । ਉਨਾਂ ਨੇ ਕਿਹਾ ਕਿ ਮੌਕੇ ਤੇ ਪੈਟਰੋਲ ਪੰਪ ਮਾਲਿਕ ਨੂੰ ਫੋਨ ਕਰਕੇ ਸਾਰੀ ਘਟਨਾ ਬਾਰੇ ਦੱਸਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਪੈਟਰੋਲ ਪੰਪ ਮਾਲਕ ਨੇ ਥਾਣਾ ਮੁਖੀ ਜਤਿੰਦਰ ਸਿੰਘ ਨੂੰ ਮੌਕੇ ਤੇ ਫੋਨ ਕਰਕੇ ਬੁਲਾਇਆ ਗਿਆ ਤਾਂ ਥਾਣਾ ਮੁਖੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਅਤੇ ਘਟਨਾ ਦੀ ਜਾਂਚ ਕੀਤੀ ਗਈ।
ਉਧਰ ਜਦੋਂ ਇਸ ਘਟਨਾ ਨੂੰ ਲੈਕੇ ਮੌਕੇ ਤੇ ਪਹੁੰਚੇ ਡੀਐਸਪੀ ਯਾਦਵਿੰਦਰ ਸਿੰਘ ਬਾਜਵਾ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਗੁੱਦੜ ਢੰਡੀ ਰੋਡ ਸਥਿਤ ਗੋਇਲ ਫੀਲਿੰਗ ਸਟੇਸ਼ਨ ਤੇ ਗਾਰਡ ਦੀ ਡਿਊਟੀ ਕਰ ਰਹੇ ਮੁਖਤਿਆਰ ਸਿੰਘ ਦੀ 12 ਬੋਰ ਬੰਦੂਕ 3 ਅਣਪਛਾਤੇ ਜਿਨ੍ਹਾਂ ਨੇ ਕੇ ਮੂੰਹ ਤੇ ਕੱਪੜਾ ਬਣਿਆ ਹੋਇਆ ਸੀ ਉਹ ਲੈ ਕੇ ਫਰਾਰ ਹੋ ਗਏ ਹਨ । ਉਨ੍ਹਾਂ ਨੇ ਕਿਹਾ ਕਿ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਇਹ ਸਾਰੀ ਵਾਰਦਾਤ ਕੈਦ ਹੋ ਗਈ ਹੈ ਅਤੇ ਜਲਦੀ ਹੀ ਇਹਨਾਂ ਦਾ ਪਤਾ ਲਗਾਇਆ ਜਾਵੇਗਾ।