ਗੁਰਦਾਸਪੁਰ (ਹਰੀਸ਼ ਕੱਕੜ), 11 ਜੂਨ 2022
ਆਏ ਦਿਨ ਨਸ਼ੇ ਕਰਕੇ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਤਾਂ ਸੁਣਨ ਵਿਚ ਅਾਓਦੀਅਾ ਰਹਿੰਦੀਅਾ ਹਨ ਲੇਕਿਨ ਅੱਜ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਵਿਚ ਇਕ ਨਸ਼ੇੜੀ ਵੱਲੋਂ ਨਸ਼ੇ ਦੀ ਹਾਲਤ ਵਿੱਚ ਆਪਣੇ ਹੀ ਸ਼ਰੀਕੇ ਚ ਲੱਗਦੇ ਦਾਦੀ ਦਾਦੇ ਨਾਲ ਇੰਨੀ ਕੁੱਟਮਾਰ ਕੀਤੀ ਕਿ ਉਸ ਦੀ ਕੁੱਟਮਾਰ ਨਾਲ 85 ਸਾਲਾ ਮਾਤਾ ਦੀ ਜ਼ੇਰੇ ਇਲਾਜ ਮੌਤ ਹੋ ਗਈ l
ਮਾਮਲਾ ਹੈ ਕਾਦੀਆਂ ਦੇ ਪਿੰਡ ਨਾਥਪੁਰਾ ਦਾ ਜਿੱਥੇ ਨਸ਼ੇੜੀ ਨੌਜਵਾਨ ਵੱਲੋਂ ਇਸ ਹਰਕਤ ਨੂੰ ਅੰਜਾਮ ਦਿੱਤਾ ਗਿਆ ਜਾਣਕਾਰੀ ਦਿੰਦਿਆਂ ਬਜ਼ੁਰਗ ਵੀਰ ਸਿੰਘ ਨੇ ਦੱਸਿਆ ਕਿ ਮੇਰੇ ਬੇਟੇ ਵਿਦੇਸ਼ ਚ ਰਹਿੰਦੇ ਹਨ ਤੇ ਮੈਂ ਅਤੇ ਮੇਰੀ ਧਰਮ ਪਤਨੀ ਇਕੱਲੇ ਘਰ ਵਿੱਚ ਰਹਿੰਦੇ ਹਾਂ ਸ਼ਰੀਕੇ ਵਿੱਚੋਂ ਲੱਗਦੇ ਮੇਰੇ ਪੋਤਰੇ ਨੇ ਤਿੰਨ ਦਿਨ ਪਹਿਲਾਂ ਮੇਰੀ ਅਤੇ ਮੇਰੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ l
ਜਿਸ ਨਾਲ ਮੇਰੀ ਪਤਨੀ ਨੂੰ ਗੰਭੀਰ ਸੱਟਾਂ ਲੱਗੀਆਂ ਅਸੀਂ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਜਿਥੇ ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋ ਗਈ ਹੈ ਮੇਰੀ ਪ੍ਰਸ਼ਾਸਨ ਅੱਗੇ ਮੰਗ ਹੈ ਕਿ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕਰ ਕੇ ਸਾਨੂੰ ਇਨਸਾਫ਼ ਦਿੱਤਾ ਜਾਵੇ l
ਉੱਥੇ ਹੀ ਪਿੰਡ ਵਾਸੀਆਂ ਨੇ ਵੀ ਕਿਹਾ ਕਿ ਇਹ ਬਹੁਤ ਹੀ ਮਾੜੀ ਘਟਨਾ ਹੋਈ ਹੈ ਤੇ ਇਸ ਨਾਲ ਪਿੰਡ ਵਿਚ ਸਹਿਮ ਦਾ ਮਾਹੌਲ ਬਣਿਆ ਹੈ l
ਦੂਜੇ ਪਾਸੇ ਜਦੋਂ ਇਸ ਬਾਰੇ ਐਸਐਚਓ ਥਾਣਾ ਕਾਦੀਆਂ ਸੁਖਰਾਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਦੋਸ਼ੀ ਦੇ ਖਿਲਾਫ ਪਰਚਾ ਕੱਟ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਅੱਜ ਬਜ਼ੁਰਗ ਮਾਤਾ ਦੀ ਮੌਤ ਹੋਣ ਕਾਰਨ ਧਰਾਵਾਂ ਚ ਵਾਧਾ ਕਰਦੇ ਹੋਏ 302 ਧਾਰਾ ਲਾ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਵੇ