ਪਟਿਆਲਾ (ਕਰਨਵੀਰ ਸਿੰਘ),14 ਦਸੰਬਰ 2022
ਲਗਾਤਾਰ ਪੰਜਾਬ ਦੇ ਵਿਚ ਆਏ ਦਿਨ ਮਿਲ ਰਹੀਆਂ ਧਮਕੀਆਂ ਨੂੰ ਮੁੱਖ ਰੱਖਦੇ ਹੋਏ ਅੱਜ ਟ੍ਰੈਫਿਕ ਪੁਲਿਸ ਪਟਿਆਲਾ ਦੀ ਤਰਫ ਤੋਂ ਪਟਿਆਲਾ ਦੇ ਮੁੱਖ ਗੁਆਰਾ ਚੌਂਕ ਦੇ ਵਿਚ ਨਾਕਾਬੰਦੀ ਕੀਤੀ ਗਈ ਜਿੱਥੇ ਬੁਲਟ ਦੇ ਪਟਾਕੇ ਵਜਾਉਣ ਵਾਲਿਆਂ ਦੇ ਪੁਲਸ ਵੱਲੋਂ ਖਾਸ ਤੌਰ ਤੇ ਚਲਾਨ ਕੱਟੇ ਗਏ ਅਤੇ ਕੁਝ ਬੁਲਟ ਪੁਲਿਸ ਵੱਲੋਂ ਬੰਦ ਕੀਤੇ ਗਏ ਇਸ ਮੌਕੇ ਜਦ ਪੁਲਸ ਨੇ ਨਾਕਾਬੰਦੀ ਦੌਰਾਨ ਕੁਝ ਬੁਲਟ ਰੋਕੇ ਤਾਂ ਉਨ੍ਹਾਂ ਦੇ ਪਟਾਕੇ ਬਚਾਏ ਗਏ ਅਤੇ ਪਟਾਕੇ ਵਜਾਉਂਦੇ ਸਮੇਂ ਅੱਗ ਨਿਕਲਦੀ ਹੋਈ ਵਿਖਾਈ ਦਿੱਤੀ l
ਜਿੱਥੇ ਪੁਲਸ ਵੱਲੋਂ ਬੁਲਟ ਦੇ ਚਲਾਨ ਕੱਟੇ ਗਏ ਅਤੇ ਉਸੇ ਮੌਕੇ ਤੇ ਪੁਲਸ ਵੱਲੋਂ ਗੱਡੀਆਂ ਦੇ ਵਿੱਚ ਕਾਲੀਆ ਜਾਲੀਆਂ ਲਗਵਾਉਣ ਵਾਲਿਆਂ ਦੇ ਚਲਾਨ ਕੱਟੇ ਗਏ ਇਸ ਮੌਕੇ ਤੇ ਡੀਐਸਪੀ ਸਿਟੀ ਪਟਿਆਲਾ ਟ੍ਰੈਫਿਕ ਕਰਮਵੀਰ ਸਿੰਘ ਨੇ ਦੱਸਿਆ ਕਿ ਅੱਜ ਖ਼ਾਸ ਤੌਰ ਤੇ ਬੁਲਟ ਦੇ ਪਟਾਕੇ ਵਜਾਉਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ ਜੱਗ ਨਾਲ ਵੀ ਜਿਹੜੇ ਲੋਕਾਂ ਨੇ ਗੱਡੀਆਂ ਦੇ ਵਿੱਚ ਕਾਲੀਆਂ ਫ਼ਿਲਮਾਂ ਜਾਂ ਕਾਲੀਆ ਜਾਲੀਆਂ ਲੱਗੀਆਂ ਹੋਈਆਂ ਨੇ ਉਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ ਅਤੇ ਉਸ ਦਾ ਵੀ ਚਲਾਨ ਕੱਟਿਆ ਜਾ ਰਿਹਾ ਹੈ ਤੇ ਨਾਲ ਹੀ ਡੀਐਸਪੀ ਸਿਟੀ ਟਰੈਫਿਕ ਕਰਮਵੀਰ ਸਿੰਘ ਨੇ ਦੱਸਿਆ ਕਿ ਸਾਡੀ ਟੀਮ ਦੀ ਤਰਫ ਤੋਂ ਪਟਿਆਲਾ ਦੇ ਮੁੱਖ ਚੌਂਕ ਅਤੇ ਮੁੱਖ ਮਾਰਗਾਂ ਉੱਤੇ ਨਾਕਾਬੰਦੀ ਅਤੇ ਸੁਰੱਖਿਆ ਵਧਾਈ ਗਈ ਹੈ ਕਾਲਜਾਂ ਵਾਲੇ ਪਟਿਆਲਾ ਦੇ ਵਿਚ ਹਰ ਨਾਗਰਿਕ ਨੂੰ ਚੈੱਕ ਕੀਤਾ ਜਾਂਦਾ ਹੈ ਅਤੇ ਹਰ ਗੱਡੀ ਦੀ ਤਲਾਸ਼ੀ ਲਈ ਜਾਂਦੀ ਹੈ