ਝੋਨਾ ਲਾਉਣ ਲਈ ਮਜਬੂਰ ਹੈ International Karate Player ਹਰਦੀਪ ਕੌਰ

Must Read

ਜ਼ਮੀਨੀ ਵਿਵਾਦ ਨੂੰ ਲੈ ਕੇ ਮਾਰਿਆ ਚਚੇਰਾ ਭਰਾ

ਮੌੜ ਖੁਰਦ(ਹਰਮਿੰਦਰ ਸਿੰਘ ਅਵਿਨਾਸ਼),21 ਜੂਨ Cousin killed over land dispute mour mandi : ਸ਼ਬ ਡਵੀਜਨ ਮੋੜ ਦੇ ਪਿੰਡ ਮੌੜ ਖੁਰਦ...

ਮੁੜ ਹੋਵੇਗਾ ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਪੋਸਟਮਾਰਟਮ

ਚੰਡੀਗੜ੍ਹ(ਸਕਾਈ ਨਿਊਜ਼ ਬਿਊਰੋ),21 ਜੂਨ Postmortem of gangster Jaipal Singh Bhullar will be held again: ਗੈਂਗਸਟਰ ਜੈਪਾਲ ਭੱੁਲਰ ਦਾ 9 ਜੂਨ...

ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ‘ਆਪ’ ‘ਚ ਹੋਏ ਸ਼ਾਮਿਲ

ਅੰਮ੍ਰਿਤਸਰ (ਸਕਾਈ ਨਿਊਜ਼ ਬਿਊਰੋ),21 ਜੂਨ Kunwar Vijay Pratap joins 'Aap': ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਤੇ ਪੰਜਾਬ...

ਮਾਨਸਾ(ਭੀਸ਼ਮ ਗੋਇਲ),10 ਜੂਨ

International karate player Hardeep Kaur is forced to plant paddy: ਕਰਾਟੇ ਖੇਡ ਵਿੱਚ ਅੰਤਰਰਾਸ਼ਟਰੀ, ਨੈਸ਼ਨਲ ਅਤੇ ਸਕੂਲ ਖੇਡਾਂ ਵਿੱਚ 20 ਮੈਡਲ ਜਿੱਤ ਕੇ ਮਾਨਸਾ ਜਿਲ੍ਹੇ ਦਾ ਨਾਮ ਰੌਸ਼ਨ ਕਰਨ ਵਾਲੀ ਪਿੰਡ ਗੁਰਨੇ ਕਲਾਂ ਦੀ ਖਿਡਾਰਣ ਹਰਦੀਪ ਕੌਰ ਸਰਕਾਰੀ ਵਾਅਦਿਆਂ ਦੇ ਬਾਵਜੂਦ ਨੌਕਰੀ ਨਾਂ ਮਿਲਣ ਕਾਰਣ ਆਪਣੀ ਪੜ੍ਹਾਈ ਜਾਰੀ ਰੱਖਣ ਅਤੇ ਪਰਿਵਾਰ ਦਾ ਸਹਾਰਾ ਬਨਣ ਲਈ ਖੇਤਾਂ ਵਿੱਚ ਝੋਨਾ ਲਾਉਣ ਲਈ ਮਜਬੂਰ ਹੈ ਕਿਉਂਕਿ ਉਸਨੇ ਸਾਲ 2018 ਵਿੱਚ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਕਰਾਟੇ ਖੇਡ ਵਿੱਚ ਗੋਲਡ ਮੈਡਲ ਜਿੱਤਿਆ ਸੀ l

ਉਸ ਸਮੇਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਸਨੂੰ ਨੌਕਰੀ ਦੇਣ ਦਾ ਵੀ ਵਾਅਦਾ ਕੀਤਾ ਸੀ, ਪਰ ਚਾਰ ਸਾਲ ਬੀਤ ਜਾਣ ਅਤੇ ਚੰਡੀਗੜ੍ਹ ਦੇ ਕਈ ਗੇੜੇ ਲਾਉਣ ਦੇ ਬਾਵਜੂਦ ਉਸ ਨੂੰ ਨੌਕਰੀ ਨਹੀਂ ਮਿਲੀ। ਹਰਦੀਪ ਕੌਰ ਅਤੇ ਉਸਦੇ ਪਰਿਵਾਰ ਵੱਲੋਂ ਅੱਜ ਵੀ ਸਰਕਾਰ ਤੋਂ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ।

ਕਰਾਟੇ ਖਿਡਾਰਣ ਹਰਦੀਪ ਕੌਰ ਨੇ ਦੱਸਿਆ ਕਿ ਮੇਰੀ ਖੇਡ ਕਰਾਟੇ ਹੈ ਅਤੇ ਮੈਂ ਅੰਤਰਰਾਸ਼ਟਰੀ ਪੱਧਰ ਤੇ ਖੇਡ ਚੁੱਕੀ ਹਾਂ। ਉਸਨੇ ਦੱਸਿਆ ਕਿ ਮੈਂ ਸਕੂਲ ਪੱਧਰ ਤੇ ਮੈਡਲ ਜਿੱਤ ਚੁੱਕੀ ਹਾਂ, ਨੈਸ਼ਨਲ ਪੱਧਰ ਤੇ 5 ਮੈਡਲ ਜਿੱਤੇ ਹਨ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੀ 3 ਮੈਡਲ ਜਿੱਤੇ ਹਨ। ਹਰਦੀਪ ਕੌਰ ਨੇ ਦੱਸਿਆ ਕਿ ਉਹ ਬੀ.ਪੀ.ਐਸ. ਕਰ ਚੁੱਕੀ ਹੈ ਅਤੇ ਹੁਣ ਬੀ.ਪੀ.ਐਡ. ਦੀ ਪੜਾਈ ਕਰ ਰਹੀ ਹੈ। ਉਸਨੇ ਦੱਸਿਆ ਕਿ ਸਾਲ 2018 ਵਿੱਚ ਜਦੋਂ ਉਸਨੇ ਕਰਾਟੇ ਵਿੱਚ ਗੋਲਡ ਮੈਡਲ ਜਿੱਤਿਆ ਸੀ l

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਉਸ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਸ ਨੂੰ ਨੌਕਰੀ ਨਹੀਂ ਮਿਲੀ। ਹਰਦੀਪ ਕੌਰ ਨੇ ਦੱਸਿਆ ਕਿ ਉਹ ਖੇਡ ਮੰਤਰੀ ਰਾਣਾ ਗੁਰਜੀਤ ਸੋਢੀ ਦੇ ਕਹਿਣ ਤੇ ਕਈ ਵਾਰ ਚੰਡੀਗਡ਼੍ਹ ਦੇ ਵੀ ਚੱਕਰ ਲਗਾ ਚੁੱਕੀ ਹੈ, ਪਰ ਉਸ ਨੂੰ ਉਸ ਤੋਂ ਬਾਅਦ ਮੰਤਰੀ ਮਿਲੇ ਹੀ ਨਹੀਂ, ਜਿਸ ਕਾਰਨ ਉਹ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਖੇਤਾਂ ਵਿੱਚ ਝੋਨਾ ਲਾਉਣ ਦੇ ਲਈ ਮਜਬੂਰ ਹੈ। ਉਸਨੇ ਦੱਸਿਆ ਕਿ ਮੇਰੇ ਮਾਤਾ-ਪਿਤਾ ਨੇ ਮਜਦੂਰੀ ਕਰਕੇ ਮੈਨੂੰ ਪੜਾਇਆ ਤੇ ਖਿਡਾਇਆ ਹੈ ਅਤੇ ਹੁਣ ਮੈਂ ਆਪਣੀ ਮੇਹਨਤ ਮਜਦੂਰੀ ਕਰਕੇ ਆਪਣੀ ਪੜ੍ਹਾਈ ਦਾ ਖਰਚ ਚੁੱਕ ਰਹੀ ਹਾਂ।

ਪੰਜਾਬ ਸਰਕਾਰ ਦੀ ਘਰ-ਘਰ ਰੋਜਗਾਰ ਯੋਜਨਾ ਤੇ ਸਵਾਲ ਉਠਾਉਂਦਿਆਂ ਹਰਦੀਪ ਕੌਰ ਦੇ ਭਰਾ ਗੁਰਸੇਵਕ ਸਿੰਘ ਨੇ ਕਿਹਾ ਕਿ ਸਾਲ 2018 ਵਿੱਚ ਮਲੇਸ਼ੀਆ ਵਿੱਚ ਇੰਟਰਨੈਸ਼ਨਲ ਖੇਡ ਕੇ ਆਈ ਹਰਦੀਪ ਕੌਰ ਨੇ ਕਰਾਟੇ ਖੇਡ ਵਿੱਚ ਗੋਲਡ ਮੈਡਲ ਜਿੱਤਿਆ ਸੀ ਤਾਂ ਉਸ ਸਮੇਂ ਮੌਜੂਦਾ ਖੇਡ ਮੰਤਰੀ ਨੇ ਕਿਹਾ ਸੀ ਕਿ ਅਸੀਂ ਇਸਨੂੰ ਨੌਕਰੀ ਦੇਵਾਂਗੇ।

ਉਹਨਾਂ ਕਿਹਾ ਕਿ ਖੇਡ ਮੰਤਰੀ ਨੇ ਇਸਦੇ ਦਸਤਾਵੇਜ਼ ਤਾਂ ਲੈ ਲਏ ਪਰ ਅਜੇ ਤੱਕ ਕੋਈ ਨੌਕਰੀ ਨਹੀਂ ਦਿੱਤੀ। ਪੰਜਾਬ ਸਰਕਾਰ ਦੇ ਘਰ-ਘਰ ਨੌਕਰੀ ਦੇਣ ਦੇ ਐਲਾਨ ਤੇ ਸਵਾਲ ਕਰਦਿਆਂ ਗੁਰਸੇਵਕ ਸਿੰਘ ਨੇ ਕਿਹਾ ਕਿ ਸਰਕਾਰ ਘਰ-ਘਰ ਨੌਕਰੀ ਦੇਣ ਦੀ ਗੱਲ ਤਾਂ ਕਰਦੀ ਹੈ ਪਰ ਇਹਨਾਂ ਨੂੰ ਕੋਈ ਵੀ ਨੌਕਰੀ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਅਸੀਂ ਮਜਦੂਰੀ ਕਰਕੇ ਇਸਨੂੰ ਅੱਗੇ ਲਈ ਪੜਾਈ ਕਰਵਾ ਰਹੇ ਹਾਂ ਤੇ ਇਹ ਵੀ ਸਾਡੇ ਨਾਲ ਖੇਤਾਂ ਵਿੱਚ ਝੋਨਾ ਲਗਾ ਰਹੀ ਹੈ।

ਹਰਦੀਪ ਕੌਰ ਦੇ ਪਿਤਾ ਨਾਇਬ ਸਿੰਘ ਨੇ ਸਰਕਾਰ ਤੋਂ ਆਪਣੀ ਬੇਟੀ ਵਾਸਤੇ ਨੌਕਰੀ ਦੀ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੇਟੀ ਕਰਾਟੇ ਦੀ ਬਹੁਤ ਵਧੀਆ ਖਿਡਾਰਣ ਹੈ ਅਤੇ ਖੇਡ ਮੰਤਰੀ ਨੇ ਸਾਨੂੰ ਚੰਡੀਗੜ੍ਹ ਬੁਲਾਇਆ ਤੇ ਹਰਦੀਪ ਕੌਰ ਤੋਂ ਕਾਗਜ਼ਾਤ ਲੈ ਲਏ, ਪਰ ਕੀਤਾ ਕੁੱਝ ਨਹੀਂ। ਉਹਨਾਂ ਕਿਹਾ ਕਿ ਆਪਣਾ ਪੜਾਈ ਦਾ ਖਰਚਾ ਚਲਾਉਣ ਲਈ ਹਰਦੀਪ ਕੌਰ ਕਣਕ ਅਤੇ ਜੀਰੀ ਸਮੇਂ ਖੇਤਾਂ ਵਿੱਚ ਮਿਹਨਤ ਕਰਦੀ ਹੈ।

LEAVE A REPLY

Please enter your comment!
Please enter your name here

Latest News

ਜ਼ਮੀਨੀ ਵਿਵਾਦ ਨੂੰ ਲੈ ਕੇ ਮਾਰਿਆ ਚਚੇਰਾ ਭਰਾ

ਮੌੜ ਖੁਰਦ(ਹਰਮਿੰਦਰ ਸਿੰਘ ਅਵਿਨਾਸ਼),21 ਜੂਨ Cousin killed over land dispute mour mandi : ਸ਼ਬ ਡਵੀਜਨ ਮੋੜ ਦੇ ਪਿੰਡ ਮੌੜ ਖੁਰਦ...

ਮੁੜ ਹੋਵੇਗਾ ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਪੋਸਟਮਾਰਟਮ

ਚੰਡੀਗੜ੍ਹ(ਸਕਾਈ ਨਿਊਜ਼ ਬਿਊਰੋ),21 ਜੂਨ Postmortem of gangster Jaipal Singh Bhullar will be held again: ਗੈਂਗਸਟਰ ਜੈਪਾਲ ਭੱੁਲਰ ਦਾ 9 ਜੂਨ ਨੂੰ ਕੋਲਕਾਤਾ ਵਿੱਚ ਪੁਲਿਸ ਵੱਲੋਂ...

ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ‘ਆਪ’ ‘ਚ ਹੋਏ ਸ਼ਾਮਿਲ

ਅੰਮ੍ਰਿਤਸਰ (ਸਕਾਈ ਨਿਊਜ਼ ਬਿਊਰੋ),21 ਜੂਨ Kunwar Vijay Pratap joins 'Aap': ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਤੇ ਪੰਜਾਬ ਦੋਰੇ ਲਈ ਅੰਮ੍ਰਿਤਸਰ ਪਹੁੰਚੇ ਜਿਥੇ...

ITBP ਜਵਾਨਾਂ ਨੇ 18 ਹਜ਼ਾਰ ਫੁੱਟ ਦੀ ਉੱਚਾਈ ’ਤੇ ਕੀਤਾ ਯੋਗ

ਨਿਊਜ਼ ਡੈਸਕ(ਸਕਾਈ ਨਿਊਜ਼ ਬਿਊਰੋ),21 ਜੂਨ ITBP personnel yoga ladakh: ਅੱਜ ਪੂਰੀ ਦੁਨੀਆ ਨੇ ਇਕ ਵਾਰ ਫਿਰ ਯੋਗਾ ਦੇ ਮਹੱਤਵ ਨੂੰ ਜਾਣਿਆ ।ਦੇਸ਼ ਭਰ ਵਿੱਚ ਕੌਮਾਂਤਰੀ...

ਅੰਮ੍ਰਿਤਸਰ ਪਹੁੰਚਣ ਤੇ ਅਰਵਿੰਦਰ ਕੇਜਰੀਵਾਲ ਦਾ ਹੋਇਆ ਵਿਰੋਧ

ਅੰਮ੍ਰਿਤਸਰ (ਸਕਾਈ ਨਿਊਜ਼ ਬਿਊਰੋ),21 ਜੂਨ Arvinder Kejriwal's protest on arrival in Amritsar: ਅੰਮ੍ਰਿਤਸਰ ਪਹੁੰਚਣ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦਾ ਸ਼ੋ੍ਰਮਣੀ ਅਕਾਲੀ ਦਲ...

More Articles Like This