ਅੰਮ੍ਰਿਤਸਰ (ਮਨਜਿੰਦਰ ਸਿੰਘ), 21 ਜੂਨ 2022
ਅੱਜ ਪੂਰੇ ਦੇਸ਼ ‘ਚ ਯੋਗਾ ਕਰਕੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ, ਇਸੇ ਤਰ੍ਹਾਂ ਅਟਾਰੀ-ਵਾਹਗਾ ਸਰਹੱਦ ‘ਤੇ ਬੀ.ਐੱਸ.ਐੱਫ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ ਯੋਗਾ ਕਰਕੇ ਯੋਗਾ ਦਿਵਸ ਮਨਾਇਆ।ਇਸ ਮੌਕੇ ‘ਤੇ ਬੀਐਸਐਫ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੋਗਾ ਹਰ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ। ਤੇ ਯੋਗਾ ਕਰਨ ਨਾਲ ਸ਼ਰੀਰ ਤੰਦਰੁਸਤ ਰਿਹੰਦਾ ਹੈ ਇਸ ਲਈ ਆਪਣੀ ਪੂਰੀ ਕੋਸ਼ਿਸ਼ ਕਰੋ ਆਪਣੇ ਜੀਵਨ ਵਿੱਚ ਯੋਗਾ ਨੂੰ ਮਹੱਤਵ ਦਿਓ l
ਇਹ ਖ਼ਬਰ ਵੀ ਪੜ੍ਹੋ:PM ਮੋਦੀ ਨੇ 15 ਹਜ਼ਾਰ ਲੋਕਾਂ ਨਾਲ ਕੀਤਾ ਯੋਗਾ, ਕੇਰਲ ਤੋਂ…
ਅਟਾਰੀ ਵਾਹਗਾ ਸਰਹੱਦ ਤੇ ਯੋਗ ਦਿਵਸ ਵਿੱਚ 500 ਦੇ ਕਰੀਬ ਬੀ.ਐਸ.ਐਫ ਦੇ ਜਵਾਨਾਂ ਨੇ ਭਾਗ ਲਿਆ ਅਤੇ ਯੋਗਾ ਕੀਤਾ।ਇਸ ਮੌਕੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰਾ ਦੇਸ਼ ਯੋਗ ਕਰਕੇ ਯੋਗ ਦਿਵਸ ਮਨਾ ਰਿਹਾ ਹੈ ਅਤੇ ਅਟਾਰੀ ਵਾਹਗਾ ਬਾਰਡਰ ਉੱਤੇ ਵੀ ਬੀ.ਐਸ.ਐਫ ਦੇ ਜਵਾਨਾਂ ਨੇ ਐਨ.ਸੀ.ਸੀ. ਦੇ ਉਮੀਦਵਾਰ ਨੇ ਇਸ ਵਿੱਚ ਭਾਗ ਲਿਆ ਅਤੇ ਦੇਸ਼ ਨੂੰ ਆਪਣੇ ਜੀਵਨ ਵਿੱਚ ਯੋਗ ਨੂੰ ਮਹੱਤਵ ਦੇਣਾ ਚਾਹੀਦਾ ਹੈ।