ਇਸੇਵਾਲ ਗੈਂਗਰੇਪ ਦੇ ਪੀੜਤਾਂ ਨੂੰ ਤਿੰਨ ਸਾਲ ਬਾਅਦ ਮਿਲਿਆ ਇਨਸਾਫ਼

Must Read

ਸ. ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਬਠਿੰਡਾ ‘ਚ ਲਗਾਇਆ ਗਿਆ ਖੂਨ ਦਾਨ ਕੈਂਪ

ਬਠਿੰਡਾ (ਅਮਨਦੀਪ ਸਿੰਘ), 8 ਦਸੰਬਰ 2023 ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ, ਫ਼ਕਰ-ਏ-ਕੌਮ, ਪੰਥ ਰਤਨ, ਦਰਵੇਸ਼ ਸਿਆਸਤਦਾਨ, ਮਰਹੂਮ...

ਸ਼੍ਰੀ ਫਤਹਿਗੜ੍ਹ ਸਾਹਿਬ ‘ਚ ਅਕਾਲੀ ਦਲ ਨੇ ਮਨਾਇਆ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ

ਸ੍ਰੀ ਫਤਹਿਗੜ੍ਹ ਸਾਹਿਬ ( ਜਗਦੇਵ ਸਿੰਘ), 8 ਦਸੰਬਰ 2023 ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ  ਮਰਹੂਮ ਮੁੱਖ ਮੰਤਰੀ ਅਤੇ ਸ਼੍ਰੋਮਣੀ...

ਅੰਮ੍ਰਿਤਸਰ ਦੇ ਗੁਰੂਘਰ ‘ਚ ਬੇਅਦਬੀ ਦੀ ਕੋਸ਼ਿਸ਼

ਅੰਮ੍ਰਿਤਸਰ (ਰਘੂ ਮਹਿੰਦਰੂ ), 7 ਦਸੰਬਰ 2023 ਮਾਮਲਾ ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਧਰਮਪੁਰਾ ਚੋਕ ਵਿਚ ਸਥਿਤ ਗੁਰੂਦੁਆਰਾ ਦੁਸ਼ਟ ਦਮਣ...

ਲੁਧਿਆਣਾ (ਜਸਪ੍ਰੀਤ ਸਿੰਘ ), 4 ਮਾਰਚ 2022  ਫੋਟੋ ਕੈਪਸ਼ਨ, ਪਿਊਸ਼ ਪਰੂਥੀ

ਲੁਧਿਆਣਾ ਦੇ ਬਹੁ ਚਰਚਿਤ ਇਸੇਵਾਲ ਗੈਂਗਰੇਪ ਵਿੱਚ ਅੱਜ ਲੁਧਿਆਣਾ ਦੀ ਅਦਾਲਤ ਵੱਲੋਂ ਅਹਿਮ ਫੈਸਲਾ ਸੁਣਾਉਂਦੇ ਹੋਏ ਛੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ।

ਏਸੀਜੇ ਰਸ਼ਮੀ ਸ਼ਰਮਾ ਦੀ ਅਦਾਲਤ ਨੇ ਇਸ ਮਾਮਲੇ ਦੇ ਪੰਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ (ਆਜੀਵਨ ਕਾਰਾਵਾਸ) ਅਤੇ ਇਕ ਇਕ ਲੱਖ ਰੁਪਏ ਜੁਰਮਾਨਾ ਕੀਤਾ ਹੈ l ਜਦਕਿ ਛੇਵੇਂ ਨਾਬਾਲਗ ਆਰੋਪੀ ਨੂੰ ਵੀਹ ਸਾਲ ਦੀ ਸਜ਼ਾ ਤੇ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਲਗਾਇਆ।

ਜ਼ਿਕਰਯੋਗ ਹੈ ਕਿ 9 ਫ਼ਰਵਰੀ 2019 ਨੂੰ ਇਨਾਂ ਦੋਸ਼ੀਆਂ ਨੇ ਇਸੇਵਾਲ ਨਜ਼ਦੀਕ ਇਕ ਲੜਕੀ ਨਾਲ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਜਿਸਦੇ ਚੱਲਦੇ ਥਾਣਾ ਮੁੱਲਾਂਪੁਰ ਦੀ ਪੁਲਿਸ ਵੱਲੋਂ ਦੋਸ਼ੀਆਂ ਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਗਿਰਫ਼ਤਾਰ ਕਰ ਲਿਆ ਸੀ। ਦਿਸੰਬਰ 2021 ਵਿੱਚ ਮਾਮਲੇ ਦੇ ਮੁੱਖ ਦੋਸ਼ੀ ਜਗਰੂਪ ਸਿੰਘ ਨੂੰ ਹਾਈ ਕੋਰਟ ਵੱਲੋਂ ਜਮਾਨਤ ਮਿਲ ਗਈ ਸੀ।

ਪਰ ਦੋਸ਼ੀ ਕਰਾਰ ਦੇਣ ਤੋਂ ਬਾਅਦ ਉਹਨੂੰ ਦੁਬਾਰਾ ਗਿਰਫ਼ਤਾਰ ਕਰ ਲਿਆ ਗਿਆ ਸੀ। ਅੱਜ ਇਨ੍ਹਾਂ ਛੇਆਂ ਦੋਸ਼ੀਆਂ ਨੂੰ ਲੁਧਿਆਣਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਅਹਿਮ ਫੈਸਲਾ ਸੁਣਾਉਂਦੇ ਹੋਏ ਇਨ੍ਹਾਂ ਦੋਸ਼ੀਆਂ ਦੋਸ਼ੀਆਂ ਚੋਂ ਪੰਜ ਨੂੰ ਆਜੀਵਨ ਕਾਰਾਵਾਸ ਤੇ ਇੱਕ ਲੱਖ ਰੁਪਏ ਜੁਰਮਾਨਾ ਅਤੇ ਛੇਵੇਂ ਨਾਬਾਲਗ ਆਰੋਪੀ ਨੂੰ ਵੀਹ ਸਾਲ ਦੀ ਸਜ਼ਾ ਤੇ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।

ਅਦਾਲਤ ਦੇ ਫ਼ੈਸਲੇ ਤੇ ਪੀੜਤਾਂ ਦੇ ਕਰੀਬੀ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਆਖਰ ਤਿੰਨ ਸਾਲ ਬਾਅਦ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ ਤੇ ਉਹ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟ ਹਨ।

LEAVE A REPLY

Please enter your comment!
Please enter your name here

Latest News

ਸ. ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਬਠਿੰਡਾ ‘ਚ ਲਗਾਇਆ ਗਿਆ ਖੂਨ ਦਾਨ ਕੈਂਪ

ਬਠਿੰਡਾ (ਅਮਨਦੀਪ ਸਿੰਘ), 8 ਦਸੰਬਰ 2023 ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ, ਫ਼ਕਰ-ਏ-ਕੌਮ, ਪੰਥ ਰਤਨ, ਦਰਵੇਸ਼ ਸਿਆਸਤਦਾਨ, ਮਰਹੂਮ...

ਸ਼੍ਰੀ ਫਤਹਿਗੜ੍ਹ ਸਾਹਿਬ ‘ਚ ਅਕਾਲੀ ਦਲ ਨੇ ਮਨਾਇਆ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ

ਸ੍ਰੀ ਫਤਹਿਗੜ੍ਹ ਸਾਹਿਬ ( ਜਗਦੇਵ ਸਿੰਘ), 8 ਦਸੰਬਰ 2023 ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ  ਮਰਹੂਮ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਹੇ  ਸਰਪ੍ਰਸਤ...

ਅੰਮ੍ਰਿਤਸਰ ਦੇ ਗੁਰੂਘਰ ‘ਚ ਬੇਅਦਬੀ ਦੀ ਕੋਸ਼ਿਸ਼

ਅੰਮ੍ਰਿਤਸਰ (ਰਘੂ ਮਹਿੰਦਰੂ ), 7 ਦਸੰਬਰ 2023 ਮਾਮਲਾ ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਧਰਮਪੁਰਾ ਚੋਕ ਵਿਚ ਸਥਿਤ ਗੁਰੂਦੁਆਰਾ ਦੁਸ਼ਟ ਦਮਣ ਵਿਖੇ ਪਰਸੋ ਚਾਰ ਦਸਬੰਰ ਨੂੰ...

ਮੁੱਖ ਮੰਤਰੀ ਮਾਨ ਨੇ ਸੇਵਾ ਕੇਂਦਰ ‘ਚ ਮਾਰੀ ਰੇਡ

ਸ਼੍ਰੀ ਫਤਹਿਗੜ੍ਹ ਸਾਹਿਬ (ਜਗਦੇਵ ਸਿੰਘ), 7 ਦਸੰਬਰ 2023 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਸਾਂਝ ਕੇਂਦਰ ਤੇ ਬੱਸੀ ਪਠਾਣਾ...

2 ਪਿੰਡਾਂ ਦੇ ਗੁਰੂਘਰਾਂ ‘ਚ ਬੇਅਦਬੀ ਦੀ ਕੋਸ਼ਿਸ਼

ਫਤਿਹਗੜ੍ਹ (ਜਗਦੇਵ ਸਿੰਘ), 6 ਦਸੰਬਰ 2023 ਜ਼ਿਲਾ ਫਤਿਹਗੜ੍ਹ ਸਾਹਿਬ ਦੇ ਥਾਣਾ ਬੱਸੀ ਪਠਾਣਾ ਅਧੀਨ ਆਉਂਦੇ ਪਿੰਡ ਕੰਧੀਪੁਰ ਅਤੇ ਹੁਸੈਨਪੁਰਾ ਦੇ ਗੁਰੂ ਘਰ ਵਿੱਚ ਇੱਕ ਸਾਬਕਾ...

More Articles Like This