ਜਲੰਧਰ,21 ਜਨਵਰੀ (ਸਕਾਈ ਨਿਊਜ਼ ਬਿਊਰੋ)
ਜਲੰਧਰ ਦੇ ਸਥਾਨਕ ਰਸਤਾ ਮੁਹੱਲਾ ਵਿਚ ਇੱਕ ਵਿਅਕਤੀ ਵੱਲੋਂ ਫਾਹਾ ਲੈ ਕੇ ਆਤਮਹੱਤਿਆ ਕੀਤੀ ਗਈ ਹੈ ਜਿਵੇਂ ਹੀ ਇਸ ਘਟਨਾ ਬਾਰੇ ਇਲਾਕੇ ਦੀ ਪੁਲਿਸ ਨੂੰ ਪਤਾ ਲੱਗਿਆ ਤਾਂ ਉਹ ਮੌਕੇ ਤੇ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਤੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
Health Tips : ਲਾਲ ਅੰਗੂਰ ਖਾਣ ਦੇ ਜਾਣੋ ਕੀ ਨੇ ਫ਼ਾਇਦੇ
ਥਾਣਾ ਨੰਬਰ 3 ਦੇ ਮੁਖੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਸਤਾ ਮੁਹੱਲਾ ਵਾਸੀ ਰਾਜੀਵ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ।
ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਫੂਕੇ ਗਏ ਪੁਤਲੇ
ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਪਤੀ ਟਿੱਕੀਆਂ ਵਾਲੇ ਚੌਕ ਨੇੜੇ ਤੌਲੀਏ ਵੇਚਣ ਦੀ ਫੜ੍ਹੀ ਲਗਾਉਂਦਾ ਸੀ ਅਤੇ ਉਹ ਰਾਤ ਆਪਣੇ ਕਮਰੇ ਵਿਚ ਬੈਠੀ ਸੀ, ਜਦਕਿ ਉਸਦਾ ਪਤੀ ਘਰ ਦੇ ਅਲੱਗ ਕਮਰੇ ਵਿਚ ਸੀ। ਕੁਝ ਦੇਰ ਬਾਅਦ ਅਚਾਨਕ ਉਸ ਦੇ ਪਤੀ ਦੇ ਕਮਰੇ ’ਚੋਂ ਚੀਕ ਦੀ ਆਵਾਜ਼ ਆਈ।
ਕਸਟਮ ਵਿਭਾਗ ਨੂੰ ਚਕਮਾ ਦੇਣ ਦੇ ਇਰਾਦੇ ‘ਚ ਔਰਤ ਨਾਕਾਮ
ਪਤੀ ਦੇ ਕਮਰੇ ਵਿਚੋਂ ਆਵਾਜ਼ ਆਉਣ ਤੋਂ ਬਾਅਦ ਜਦੋਂ ਉਹ ਦੌੜ ਕੇ ਉਕਤ ਕਮਰੇ ਵਿਚ ਪਹੁੰਚੀ ਤਾਂ ਦੇਖਿਆ ਕਿ ਪਤੀ ਪੱਖੇ ਨਾਲ ਲਟਕ ਰਿਹਾ ਸੀ, ਜਿਸ ਤੋਂ ਬਾਅਦ ਉਹ ਤੁਰੰਤ ਉਸ ਨੂੰ ਹਸਪਤਾਲ ਲੈ ਗਏ ਅਤੇ ਕੁਝ ਦੇਰ ਬਾਅਦ ਉਸਦੀ ਮੌਤ ਹੋ ਗਈ।