ਜੰਡਿਆਲਾ (ਪਰਗਟ ਸਿੰਘ), 1 ਅਪ੍ਰੈਲ 2022
ਬੀਤੀ ਰਾਤ ਨਿੱਝਪੁਰਾ ਟੋਲ ਪਲਾਜ਼ਾ ਨਜ਼ਦੀਕ ਸਭ ਵੈ ਰੈਸਟੋਰੈਂਟ ਦੇ ਸਾਹਮਣਿਓਂ ਅਣਪਛਾਤੇ ਲੁਟੇਰਿਆਂ ਵਲੋ ਖੋਹੀ ਗਈ ਵਰਨਾ ਕਾਰ ਚੋਲਾ ਸਾਹਿਬ ਨੇੜਿਓ ਇਕ ਪਿੰਡ ਤੋ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈl
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ.ਐਸ.ਪੀ.ਜੰਡਿਆਲਾ ਗੁਰੂ ਸਰਦਾਰ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੇਸ਼ੇ ਤੋ ਡਾਕਟਰ ਜੋਂ ਕਿ ਵਾਸੀ ਲੁਧਿਆਣਾ ਦਾ ਰਹਿਣ ਵਾਲਾ ਹੈ l
ਬੀਤੇ ਕੱਲ੍ਹ ਉਹ ਆਪਣੀ ਪਤਨੀ ਸਮੇਤ ਵਰਨਾ ਕਾਰ ‘ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਇਆ ਸੀl ਉਹ ਆਪਣੇ ਬੇਟੇ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਐਮ.ਬੀ.ਐਸ.ਦਾ ਕੋਰਸ ਕਰ ਰਿਹਾ ਹੈ ਨੂੰ ਮਿਲਣ ਉਪਰੰਤ ਵਾਪਸੀ ‘ਤੇ ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਹੇ ਸੀ l
ਉਹ ਰਾਤ ਟੋਲ ਪਲਾਜ਼ਾ ਨਿੱਝਪੁਰਾ ਦੇ ਨਜ਼ਦੀਕ ਕਰੀਬ ਰਾਤ 10 ਵਜੇ ਕੁਝ ਖਾਣ ਲਈ ਰੁਕਿਆ ਕਾਰ ਸਟਾਰਟ ਸੀ ਅਤੇ ਉਸ ਦੀ ਪਤਨੀ ਕਾਰ ‘ਚ ਹੀ ਬੈਠੀ ਸੀ ਤਾਂ ਅਚਾਨਕ ਉਹ ਵਾਪਸ ਆਇਆ ਤਾਂ ਦੇਖਿਆ ਕਿ ਦੋ ਨੌਜਵਾਨ ਮੋਟਰਸਾਈਕਲ ‘ਤੇ ਆਏ ਸਨ ਉਹ ਆ ਕੇ ਕਾਰ ਕੋਲ ਆ ਕੇ ਖੜ੍ਹੇ ਹੋ ਗਏ l ਜਿਨ੍ਹਾਂ ‘ਚ ਇਕ ਉਸ ਦੀ ਪਤਨੀ ਨੂੰ ਧੱਕਾ ਦੇ ਰਿਹਾ ਸੀ ਜਦੋਂ ਉਹ ਕਾਰ ਦੇ ਨੇੜੇ ਪਹੁੰਚਿਆ ਤਾਂ ਉਸ ਨੂੰ ਦੇਖ ਕੇ ਦੂਜੇ ਨੇ ਹਵਾ ‘ਚ ਪਿਸਤੌਲ ਨਾਲ ਫਾਇਰ ਕਰ ਦਿੱਤੀ l
ਜੋ ਡਾਕਟਰ ਦੀ ਸੱਜੀ ਲੱਤ ਨੂੰ ਛੂਹਣ ਤੋਂ ਬਾਅਦ ਲੁਟੇਰੇ ਕਾਰ ਲੈ ਕੇ ਫ਼ਰਾਰ ਹੋ ਗਏ ਜੰਡਿਆਲਾ ਗੁਰੂ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ l ਜੰਡਿਆਲਾ ਗੁਰੂ ਪੁਲਿਸ ਨੂੰ ਅੱਜ ਸਵੇਰੇ ਕਰੀਬ 9 ਘੰਟੇ ਬਾਅਦ ਚੋਹਲਾ ਸਾਹਿਬ ਨੇੜਿਓਂ ਖੋਹੀ ਵਰਨਾ ਕਾਰ ਬਰਾਮਦ ਕਰ ਲਈ ਪਰ ਕਾਰ ਦੇ ਅਗਲੇ ਅਤੇ ਪਿਛਲੇ ਨੰਬਰ ਪਲੇਟ ਗਾਇਬ ਸਨ l ਇਸ ਤੋਂ ਇਲਾਵਾ ਕਾਰ ਦੇ ਵਿੱਚ ਰੱਖਿਆ ਡੇਢ ਟਨ ਦਾ ਏ.ਸੀ. ਅਤੇ ਕਾਰ ਦਾ ਨਵਾਂ ਟਾਇਰ ਵੀ ਗਾਇਬ ਸੀ l