ਅੰਮ੍ਰਿਤਸਰ (ਮਨਜਿੰਦਰ ਸਿੰਘ ਮਨੀ),7 ਮਾਰਚ 2022
ਬੀਤੇ ਦਿਨੀ ਅੰਮ੍ਰਿਤਸਰ ਦੇ ਬੀ ਐਸ ਐਫ ਹੈਡਕੁਆਰਟਰ ਦੀ 144 ਬਟਾਲੀਅਨ ਵਿਖੇ ਸਤੁਪਾ ਮਹਾਰਾਸ਼ਟਰ ਦੇ ਬੀ ਐਸ ਜਵਾਨ ਵਲੌ ਕੀਤੀ ਗਈ ਗੋਲੀਬਾਰੀ ਵਿਚ ਮਾਰੇ ਗਏ ਬਲਜਿੰਦਰ ਕੁਮਾਰ ਦਾ ਅਜ ਅੰਮ੍ਰਿਤਸਰ ਦੇ ਦੁਰਗਿਆਣਾ ਕਮੇਟੀ ਦੇ ਸ਼ਿਵਪੁਰੀ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ l
ਜਿਥੇ ਉਹਨਾ ਦੇ ਬੇਟੇ ਵਲੌ ਆਪਣੇ ਪਿਤਾ ਨੂੰ ਅਗਨੀ ਭੇਟ ਕਰ ਅਤਿਂਮ ਵਿਧਾਈ ਦੀ ਰਸਮ ਨਿਭਾਈ ਗਈ।ਇਸ ਮੌਕੇ ਬੀ ਐਸ ਐਫ ਦੇ ਅਧਿਕਾਰੀਆ ਵਲੌ ਸਰਕਾਰੀ ਸਨਮਾਨਾਂ ਦੇ ਨਾਲ ਬਲਵਿੰਦਰ ਸਿੰਘ ਨੂੰ ਸਰਧਾਜਲੀ ਭੇਟ ਕੀਤੀ ਗਈ।
ਇਸ ਮੌਕੇ ਗਲਬਾਤ ਕਰਦਿਆਂ ਮ੍ਰਿਤਕ ਬਲਜਿੰਦਰ ਕੁਮਾਰ ਦੀ ਮਾਤਾ ਅਤੇ ਉਸਦੇ ਬੇਟਾ ਬੇਟੀ ਨੇ ਦਸਿਆ ਕਿ ਉਹਨਾ ਦੇ ਪਿਤਾ ਜੋ ਕਿ ਲਤ ਤੇ ਪਲੱਸਤਰ ਲਗਾ ਹੋਣ ਕਾਰਨ ਮੈਸ ਵਿਚੌ ਰੋਟੀ ਖਾ ਕੇ ਬਾਹਰ ਆ ਰਹੇ ਸਨ ਤੇ ਇਕ ਮਾਨਸਿਕ ਤੌਰ ਤੇ ਪ੍ਰੇਸ਼ਾਨ ਬੀ ਐਸ ਐਫ ਜਵਾਨ ਵਲੌ ਗੋਲੀਆਂ ਚਲਾਉਣ ਸਮੇ ਉਹਨਾ ਦੇ ਪਿਤਾ ਨੂੰ ਤਿੰਨ ਗੋਲਿਆ ਲਗੀਆl
ਜਿਸਦੇ ਚਲਦੇ ਉਹਨਾ ਦੀ ਮੌਤ ਹੋ ਗਈ ਹੈ ਜਿਸ ਸੰਬਧੀ ਉਹਨਾ ਵਲੌ ਕੇਂਦਰ ਸਰਕਾਰ ਅਤੇ ਬੀ ਐਸ ਐਫ ਅਧਿਕਾਰੀਆ ਨੂੰ ਅਪੀਲ ਕੀਤੀ ਕਿ ਬਲਜਿੰਦਰ ਕੁਮਾਰ ਪਰਿਵਾਰ ਦਾ ਇੱਕੋ ਇਕ ਸਹਾਰਾ ਸੀ ਜਿਸਦੀ ਇਸ ਘਟਨਾ ਵਿਚ ਮੌਤ ਹੋਣ ਕਾਰਨ ਪਰਿਵਾਰ ਦਾ ਕੋਈ ਹੋਰ ਸਹਾਰਾ ਨਹੀ ਹੈ ਜਿਸਦੇ ਚਲਦੇ ਅਸੀਂ ਹੁਣ ਅਪੀਲ ਕਰਦੇ ਹਾ ਕਿ ਇਸ ਮਾੜੀ ਘੜੀ ਵਿਚ ਪਰਿਵਾਰ ਦੀ ਸਾਰ ਲੱਈ ਜਾਵੇ।