ਡੇਰਾਬੱਸੀ,15 ਦਸੰਬਰ (ਸਕਾਈ ਨਿਊਜ਼ ਬਿਊਰੋ)
ਇੱਥੇ ਇਕ ਕਲਯੁਗੀ ਭਰਾ ਵੱਲੋਂ ਆਪਣੀ ਮਾਸੀ ਦੀ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਭੈਣ ਗਰਭਵਤੀ ਹੋ ਗਈ। ਜਾਣਕਾਰੀ ਮੁਤਾਬਕ 19 ਸਾਲਾ ਪੀੜਤ ਕੁੜੀ ਗੁਲਾਬਗੜ੍ਹ ਪਿੰਡ ਵਿਖੇ ਆਪਣੀ ਮਾਸੀ ਦੇ ਘਰ ਰਹਿਣ ਆਈ ਸੀ।
ਇਸ ਦੌਰਾਨ ਉਸ ਦੀ ਮਾਸੀ ਦਾ ਪੁੱਤ ਉਸ ‘ਤੇ ਗੰਦੀ ਨਜ਼ਰ ਰੱਖਦਾ ਹੋਇਆ ਜਬਰ-ਜ਼ਿਨਾਹ ਕਰਦਾ ਰਿਹਾ। ਕੁੜੀ 8 ਮਹੀਨੇ ਦੀ ਗਰਭਵਤੀ ਹੋ ਗਈ, ਜਿਸ ਦਾ ਬਟਾਲਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਤਫ਼ਤੀਸ਼ ਅਫ਼ਸਰ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਬਟਾਲਾ ਪੁਲਸ ਨੇ ਜ਼ੀਰੋ ਐੱਫ਼. ਆਈ. ਆਰ. ਦਰਜ ਕਰ ਕੇ ਡੇਰਾਬੱਸੀ ਪੁਲਸ ਕੋਲ ਭੇਜੀ ਹੈ। ਇੱਥੇ ਪੁਲਸ ਨੇ ਜਬਰ-ਜ਼ਨਾਹ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਕੇ ਮਾਸੀ ਦੇ ਪੁੱਤਰ ਰੋਹਿਤ ਪੁੱਤਰ ਪਵਨ ਕੁਮਾਰ, ਮਾਸੀ ਰੀਤੂ ਪਤਨੀ ਪਵਨ ਕੁਮਾਰ ਅਤੇ ਮਾਸੜ ਪਵਨ ਕੁਮਾਰ ਵਾਸੀ ਪਿੰਡ ਗੁਲਾਬਗੜ੍ਹ ਖ਼ਿਲਾਫ਼ ਮਾਮਲਾ ਦਰਜ ਕਰ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।