ਗੁਰਦਾਸਪੁਰ ( ਲਵਪ੍ਰੀਤ ਸਿੰਘ), 4 ਅਪ੍ਰੈਲ 2022
ਜ਼ਮੀਨੀ ਵਿਵਾਦ ਨੂੰ ਲੈਕੇ ਜਿਲੇ ਦੇ ਬਲਾਕ ਕਾਹਨੂੰਵਾਨ ਦੇ ਥਾਣਾ ਭੈਣੀ ਮੀਆਂ ਖਾਨ ਦੇ ਅਧੀਨ ਪੈਂਦੇ ਪਿੰਡ ਫੁਲੜਾ ਵਿੱਚ ਦੋ ਧਿਰਾਂ ਵਿੱਚ ਚੱਲੀਆਂ ਗੋਲੀਆਂ ਵਿੱਚ ਤਿੰਨ ਲੋਕਾਂ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ l ਇਤਲਾਹ ਮਿਲਦੇ ਹੀ ਮੌਕੇ ਤੇ ਪੁਹੰਚੀ ਪੁਲਿਸ ਪਾਰਟੀ ਵਲੋਂ ਜਾਂਚ ਸ਼ੁਰੂ ਕੀਤੀ l
ਜਾਣਕਾਰੀ ਮੁਤਾਬਿਕ ਪਿੰਡ ਫੁਲੜਾ ਦੇ ਰਹਿਣ ਵਾਲੇ ਸੁਖਰਾਜ ਸਿੰਘ ਆਪਣੇ ਦੋ ਸਾਥੀਆਂ ਜੈਮਲ ਸਿੰਘ ਅਤੇ ਨਿਸ਼ਾਨ ਸਿੰਘ ਸਮੇਤ ਬਿਆਸ ਕੰਢੇ ਲਗਦੀ ਆਪਣੀ ਜਮੀਨ ਵਿੱਚ ਦੇਖ ਰੇਖ ਲਈ ਗਿਆ ਤਦੇ ਹੀ ਬਿਆਸ ਦਰਿਆ ਪਾਰ ਤੋਂ ਨਿਰਮਲ ਸਿੰਘ ਆਪਣੇ ਕੁਝ ਸਾਥੀਆਂ ਨਾਲ ਆਇਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ l
ਜਿਸ ਵਿੱਚ ਸੁਖਰਾਜ ਸਿੰਘ ,ਜੈਮਲ ਸਿੰਘ ਅਤੇ ਨਿਸ਼ਾਨ ਸਿੰਘ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਹੁਣ ਪੀੜਤ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ l
ਫਿਲਹਾਲ ਇਸ ਸਾਰੀ ਘਟਨਾ ਨੂੰ ਲੈਕੇ ਪੁਲਿਸ ਤਫਤੀਸ਼ ਦਾ ਕਿਹ ਕੇ ਕੈਮਰੇ ਸਾਹਮਣੇ ਕੁਝ ਵੀ ਨਹੀਂ ਬੋਲਦੀ ਦਿਖਾਈ ਦੇ ਰਹੀ l
ਦੱਸਿਆ ਜਾ ਰਿਹਾ ਹੈ ਕੇ ਇਸ ਘਟਨਾ ਵਿੱਚ ਮੌਤ ਦੀ ਅਗੋਸ਼ ਜਾਣ ਵਾਲੇ ਤਿੰਨ ਲੋਕਾਂ ਵਿਚੋਂ ਸੁਖਰਾਜ ਸਿੰਘ ਪਿੰਡ ਦੀ ਮਜ਼ੂਦਾ ਕਾਂਗਰਸੀ ਸਰਪੰਚਣੀ ਦਾ ਪਤੀ ਸੀ l