ਮਾਨਸਾ (ਸਕਾਈ ਨਿਊਜ਼ ਬਿਊਰੋ), 15 ਜੂਨ 2022
ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਨਾਲ ਜੁੜੀ ਹੋਈ ਹੈ। ਮਾਨਸਾ ਪੁਲਿਸ ਅੱਜ ਤੜਕੇ ਲਾਰੇਂਸ ਬਿਸ਼ਨੌਈ ਨੂੰ ਦਿਲੀ ਤੋਂ ਮਾਨਸਾ ਲੈ ਕੇ ਪਹੁੰਚੀ ਜਿੱਥੇ ਲਾਰੇਂਸ ਬਿਸ਼ਨੌਈ ਨੂੰ ਸਵੇਰੇ 4 ਵਜੇ ਹੀ ਅਦਾਲਤ ਵਿੱਚ ਪੇਸ਼ ਕੀਤਾ ਗਿਆ l ਸਵੇਰੇ 4 ਹੀ ਲਾਰੇਂਸ ਬਿਸ਼ਨੌਈ ਲਈ ਅਦਾਲਤ ਦੇ ਦਰਵਾਜ਼ੇ ਖੋਲੇ੍ ਗਏ ।
ਪੇਸ਼ੀ ਹੋਈ ਅਤੇ ਅਦਾਲਤ ਨੇ ਪੁਲਿਸ ਨੂੰ ਲਾਰੇਂਸ ਬਿਸ਼ਨੌਈ ਦਾ 7 ਦਿਨ ਦਾ ਰਿਮਾਂਡ ਦਿੱਤਾ ਹੈ।ਜਿਸ ਤੋਂ ਬਾਅਦ ਪੁਲਿਸ ਲਾਰੇਂਸ਼ ਬਿਸ਼ਨੌਈ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ।ਵੱਡੇ ਰਾਜ ਖੁਲ੍ਹਣਗੇ ।ਕਿ ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਕਤਲ ਕਿਉਂ ਕੀਤਾ ਗਿਆ ਹਥਿਆਰਾਂ ਕਿਥੋਂ ਆਏ ? ਕਤਲ ਦੀ ਪਲੈਨਿੰਗ ਕਿਵੇਂ ਕੀਤਾ ਗਿਆ ? ਇਹ ਸਭ ਕੁਝ ਲਾਰੇਂਸ ਬਿਸ਼ਨੌਈ ਤੋਂ ਪੁੱਛਿਆ ਜਾਵੇਗਾ। ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਹੁਣ ਲਾਰੇਂਸ ਬਿਸ਼ਨੌਈ ਨੂੰ ਮੋਹਾਲੀ ਲਿਆਉਂਦਾ ਜਾ ਰਿਹਾ ਹੈ ਜਿੱਥੇ ਪੁਲਿਸ ਵੱਲੋਂ ਲਾਰੇਂਸ ਬਿਸ਼ਨੌਈ ਤੋਂ ਪੁਛਗਿੱਛ ਕੀਤੀ ਜਾਵੇਗੀ।
ਤੁਹਾਨੂੰ ਸਵੇਰੇ 4 ਵਜੇ ਦੀਆਂ ਤਸਵੀਰਾਂ ਵੀ ਦਿਖਾਉਂਦੇ ਹਾ ਜਦੋਂ ਮਾਨਸਾ ਪੁਲਿਸ ਵੱਲੋਂ ਲਾਰੇਂਸ ਬਿਸ਼ਨੌਈ ਨੂੰ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਦੱਸ ਦਈਏ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਾਰੇਂਸ ਬਿਸ਼ਨੌਈ ਗੈਂਗ ਵੱਲੋਂ ਕਤਲ ਦੀ ਜ਼ਿੰਮੇਵਾਰੀ ਲਈ ਗਈ।
ਜਿਸ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਲਗਾਤਾਰ ਲਾਰੇਂਸ ਬਿਸ਼ਨੌਈ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਈ ਵਾਰ ਲਾਰੇਂਸ ਬਿਸ਼ਨੌਈ ਨੂੰ ਦਿਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਮਾਨਸਾ ਪੁਲਿਸ ਲਾਰੇਂਸ ਬਿਸ਼ਨੌਈ ਨੂੰ ਲੈਣ ਲਈ ਦਿਲੀ ਪਹੁੰਚੀ ਸੀ ਜਿੱਥੇ ਪਟਿਆਲਾ ਹਾਊਸ ਕੋਰਟ ਨੇ ਮਾਨਸਾ ਪੁਲਿਸ ਨੂੰ ਲਾਰੇਂਸ ਬਿਸ਼ਨੌਈ ਦਾ ਟ੍ਰਾਂਜਿਟ ਰਿਮਾਂਡ ਦਿੱਤਾ ਸੀ l
ਜਿਸ ਤੋਂ ਬਾਅਦ ਰਾਤੋਂ ਰਾਤ ਲਾਰੇਂਸ ਬਿਸ਼ਨੌਈ ਨੂੰ ਪੰਜਾਬ ਲਿਆੁੳਂਦਾ ਗਿਆ ਸਵੇਰੇ 4 ਵਜੇ ਮਾਨਸਾ ਅਦਾਲਤ ਵਿੱਚ ਪੇਸ਼ੀ ਹੋਈ ਅਤੇ ਪੁਲਿਸ ਨੂੰ 7 ਦਿਨ ਦਾ ਰਿਮਾਂਡ ਮਿਿਲਆਂ ਹੁਣ ਪੁਛਗਿਛ ਕੀਤੀ ਜਾਵੇਗ ਅਤੇ ਵੱਡੇ ਖੁਲਾਸੇ ਹੋਣ ਦੀ ਸਭਾਵਨਾ ਹੈ