ਅੰਮ੍ਰਿਤਸਰ(ਮਨਜਿੰਦਰ ਸਿੰਘ), 28 ਜੂਨ 2022
ਗੈਂਗਸਟਰ ਰਾਣਾ ਕੰਧੋਵਾਲੀਆ ਦੇ ਕਤਲ ਕੇਸ ਵਿੱਚ ਲੋੜੀਂਦੇ ਗੈਂਗਸਟਰ ਲਾਰੈਂਸ ਬਿਸ਼ਨੌਈ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਜਿੱਥੇ ਪੁਲਿਸ ਨੂੰ ਲਾਰੇਸ਼ ਬਿਸ਼ਨੌਈ ਦਾ 8 ਦਿਨ ਦਾ ਰਿਮਾਂਡ ਹਾਸਲ ਹੋਇਆ।
ਸਖ਼ਤ ਪੁਲਿਸ ਸੁਰੱਖਿਆਂ ਹੇਠ ਏ.ਡੀ.ਸੀ.ਪੀ ਪ੍ਰਭਜੋਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਲਾਰੈਂਸ ਬਿਸ਼ਨੌਈ ਨੂੰ ਸਪਿੰਦਰ ਸਿੰਘ ਜੇ.ਐੱਮ.ਆਈ.ਸੀ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ।
ਜਿਸ ਤੋਂ ਬਾਅਦ ਹੁਣ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਅਗਸਤ 2011 ਵਿੱਚ ਹੋਏ ਰਾਣਾ ਕੰਧੋਵਾਲੀਆ ਦੇ ਕਤਲ ਵਿੱਚ ਹੁਣ ਹੋਰ ਗੈਂਗਸਟਰਾਂ ਦੀਆਂ ਗ੍ਰਿਫ਼ਤਾਰੀਆਂ ਵੀ ਹੋ ਸਕਦੀ ਹੈ।