ਲਹਿਰਾਗਾਗਾ(ਰੂਪਪ੍ਰੀਤ ਕੌਰ ),31 ਅਕਤੂਬਰ 2022
ਪਿਛਲੇ ਦਿਨੀਂ ਲਹਿਰਾਗਾਗਾ ਵਿਖੇ ਐੱਸਡੀਐੱਮ ਦਫ਼ਤਰ ਅੱਗਿਓਂ ਦਿਨ ਦਿਹਾੜੇ ਦੋ ਨੌਜਵਾਨਾਂ ਵੱਲੋਂ ਮੋਟਰਸਾਈਕਲ ਚੋਰੀ ਕਰ ਲਿਆ ਗਿਆ ਸੀ। ਜਿਸ ਸਬੰਧੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਸੀ।ਇਸ ਸਬੰਧੀ ਲਹਿਰਾ ਪੁਲਸ ਨੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ।
ਇਸ ਵਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਲਹਿਰਾ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਸਿਟੀ ਇੰਚਾਰਜ ਲਹਿਰਾ ਸਬ ਇੰਸਪੈਟਰ ਵੀਰਪਾਲ ਕੌਰ ਨੇ ਇਸ ਦੀ ਤਹਿਕੀਕਾਤ ਕਰਦਿਆਂ ਦੋ ਨੌਜਵਾਨ ਸ਼ਿਵ ਕੁਮਾਰ ਉਰਫ਼ ਡੋਗਰ ਪੁੱਤਰ ਰੁਲਦੂ ਰਾਮ ਵਾਸੀ ਮਾਨਸਾ ਅਤੇ ਕਰਮਜੀਤ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਖਡਿਆਲ, ਜ਼ਿਲ੍ਹਾ ਮਾਨਸਾ ਨੂੰ ਨਾਮਜ਼ਦ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਸ਼ਿਵ ਕੁਮਾਰ ਉਪਰ ਪਹਿਲਾਂ ਵੀ ਚੋਰੀ ਦੇ ਮੁਕੱਦਮੇ ਦਰਜ ਹਨ।ਜਿਨ੍ਹਾਂ ਪਾਸੋਂ ਹੋਰ ਪੁੱਛ ਪਡ਼ਤਾਲ ਅਤੇ ਚੋਰੀਆਂ ਦਾ ਪਤਾ ਲਾਉਣ ਲਈ ਪੁਲੀਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਇਸ ਉਪਰੰਤ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਇਥੋਂ ਚੋਰੀ ਕੀਤਾ ਮੋਟਰਸਾਈਕਲ ਇਨ੍ਹਾਂ ਨੇ ਜਿਸ ਨੂੰ ਵੇਚਿਆ ਸੀ ਉਸ ਨੂੰ ਵੀ ਇਸ ਕੇਸ, ਚ ਨਾਮਜ਼ਦ ਕੀਤਾ ਹੈ।