ਥੋੜ੍ਹੀ ਜਿਹੀ ਬਾਰਸ਼ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਤਰਪਾਲਾਂ ਪਾ ਕੇ ਕੀਤਾ ਅੰਤਿਮ ਸਸਕਾਰ

Must Read

ਫਿਲੋਰ ਵਿੱਚ ਧੜਿਆ ਵਿੱਚ ਹੋਈ ਖੂਨੀ ਗੈਗਵਾਰ

ਫਿਲੋਰ(ਪੁਨੀਤ ਅਰੌੜਾ),24 ਜੁਲਾਈ 2021 ਫਿਲੋਰ ਅੱਜ ਸਵੇਰੇ ਤਕਰੀਬਨ 8 ਵਜੇ ਦੇ ਕਰੀਬ ਕਿਲਾ ਰੋਡ ਬਾਬਾ ਵਿਸਵਕ੍ਰਮਾ ਮੰਦਰ ਦੇ ਕੋਲ...

ਫਤਿਹਗੜ੍ਹ ਸਾਹਿਬ ‘ਚ ਪੁਲਸ ਵਲੋਂ ਕੱਢਿਆ ਗਿਆ ਫਲੈਗ ਮਾਰਚ

ਫਤਿਹਗੜ੍ਹ ਸਾਹਿਬ (ਜਸਵਿੰਦਰ ਸਿੰਘ),24 ਜੁਲਾਈ 2021 ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਸਕਿਓਰਟੀ ਰੀਜ਼ਨ ਕਾਰਨ ਜ਼ਿਲ੍ਹੇ ਵਿੱਚ ਕੀਤੇ ਹਾਈ ਅਲਰਟ ਦੇ ਮੱਦੇਨਜ਼ਰ...

ਕੈਲੋਫੋਰੀਆਂ ‘ਚ 25 ਸਾਲਾਂ ਪੰਜਾਬੀ ਨੌਜਵਾਨ ਦੀ ਕਰੋਨਾ ਕਾਰਨ ਮੌਤ

ਕਪੂਰਥਲਾ (ਕਸ਼ਮੀਰ ਭੰਡਾਲ),24 ਜੁਲਾਈ 2021 ਪਿਤਾ ਦੀ ਅਚਾਨਕ ਹੋਈ ਮੌਤ ਤੋ ਬਾਅਦ ਪਰਿਵਾਰ ਅਜੇ ਸਦਮੇ ਵਿੱਚੋਂ ਗੁਜਰ ਰਿਹਾ ਸੀ ਕਿ...

ਭਿੱਖੀਵਿੰਡ(ਰਿੰਪਲ ਗੋਲ੍ਹਣ),22 ਜੁਲਾਈ 2021

ਪੰਜਾਬ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਨੇ ਖੋਲ੍ਹੀ ਪੋਲ ਅੰਤਿਮ ਸਸਕਾਰ ਕਰਦੇ ਸਮੇਂ ਹੋਈ ਭਾਰੀ ਬਾਰਸ਼ ਜਿਸ ਕਾਰਨ ਪੀਡ਼ਤ ਪਰਿਵਾਰ ਨੂੰ ਇਸ ਉਪਰ ਤਰਪਾਲਾਂ ਪਾ ਕੇ ਅੰਤਿਮ  ਸਸਕਾਰ ਕਰਨਾ ਪਿਆ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਆਸਲ ਉਤਾਡ਼ ਵਿਖੇ  ਜਿੱਥੇ ਕਿ ਬੀਤੇ ਦਿਨੀਂ ਚਾਨਣ ਸਿੰਘ ਨਾਮਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਅੰਤਿਮ  ਸਸਕਾਰ ਕਰਨ ਲੱਗੇ ਤਾਂ ਇਨ੍ਹਾਂ ਨੂੰ ਤੇਜ਼ ਬਾਰਸ਼ ਹੋ ਗਈ ਜਦ ਅੰਤਿਮ ਸਸਕਾਰ ਨੂੰ ਬੁਝਦਾ ਵੇਖ ਕੇ ਪਿੰਡ ਵਾਸੀਆਂ ਨੇ ਉਸ ਦੇ ਉੱਤੇ ਤਰਪਾਲ ਅਤੇ ਹੋਰ ਵੀ ਕੱਪੜੇ ਕੰਬਲ ਵਗੈਰਾ ਪਾ ਕੇ ਸਸਕਾਰ ਕਰਨਾ ਚਾਹਿਆ l

ਇਹ ਖ਼ਬਰ ਵੀ ਪੜ੍ਹੋ:ਆਲੀਸ਼ਾਨ ਘਰ ‘ਚ ਰਹਿੰਦੇ ਨੇ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ, ਵੇਖੋ…

ਪਰ ਤੇਜ਼ ਬਾਰਸ਼ ਹੋਣ ਪਰਿਵਾਰਕ ਮੈਂਬਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਅੰਤਿਮ ਸੰਸਕਾਰ ਕਰਨ ਲਈ ਪੈਟਰੋਲ ਡੀਜ਼ਲ ਖੰਡ ਲੂਣ ਆਦਿ ਵਰਗੀਆਂ ਚੀਜ਼ਾਂ ਦੀ ਵੀ ਵਰਤੋਂ ਕਰਨੀ ਪਈ ਇਸ ਦੁੱਖ ਦੀ ਘੜੀ ਵਿੱਚ ਜਦ ਪੀਡ਼ਤ ਪਰਿਵਾਰ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੇ ਸ਼ਮਸ਼ਾਨ ਘਾਟ ਦੇ ਉੱਪਰ ਛੱਤ ਨਾ ਹੋਣ ਕਾਰਨ ਹੋਈ ਬਾਰਸ਼ ਨਾਲ ਚਾਨਣ ਸਿੰਘ ਦਾ ਸਸਕਾਰ ਕਰਨਾ ਬਹੁਤ ਔਖਾ ਹੋ ਗਿਆ ਕਿਉਂਕਿ ਜਦ ਉਹ ਚਾਨਣ ਸਿੰਘ ਦਾ ਸਸਕਾਰ ਕਰਨ ਲੱਗੇ ਤਾਂ ਯਕਦਮ ਬਾਰਸ਼ ਸ਼ੁਰੂ ਹੋ ਗਈl

ਇਹ ਖ਼ਬਰ ਵੀ ਪੜ੍ਹੋ:ਪੰਜਾਬੀ ਪਹਿਲਵਾਨ ਜਸਕਰਨ ਸਿੰਘ ਨੇ ਜਿੱਤਿਆ ਵਿਸ਼ਵ ਚੈਂਪੀਅਨਸ਼ਿਪ ‘ਚ ਤਗਮਾ

ਜਿਸ ਤੋਂ ਬਾਅਦ ਪਿੰਡਾਂ ਦੇ ਪਿੰਡ ਵਾਸੀਆਂ ਨੇ ਸਸਕਾਰ ਹੁੰਦੇ ਸਮੇਂ  ਉਪਰ ਤਰਪਾਲਾਂ ਕੰਬਲ ਆਦਿ ਪਾਏ ਪਰ ਤੇਜ਼ ਬਾਰਸ਼ ਹੋਣ ਕਾਰਨ ਸਸਕਾਰ ਵਿੱਚ ਵਿਘਨ ਪੈ ਰਿਹਾ ਸੀ ਜਿਸ ਕਾਰਨ ਉਨ੍ਹਾਂ ਨੇ ਤੇਲ ਪੈਟਰੋਲ ਅਤੇ ਹੋਰ ਵੀ ਕਈ ਵਸਤੂਆਂ ਦਾ ਇਸਤਮਾਲ ਕੀਤਾ l ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ  ਕੀਤੀ ਹੈ ਕਿ ਇਸ ਸ਼ਮਸ਼ਾਨਘਾਟ ਦੀ ਦੁਕਾਨ ਨੂੰ ਸੁਧਾਰਿਆ ਜਾਵੇ ਅਤੇ ਇਸ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕੀਤਾ ਜਾਵੇ l

ਇਹ ਖ਼ਬਰ ਵੀ ਪੜ੍ਹੋ:ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ 41 ਹਜ਼ਾਰ 383 ਨਵੇਂ ਕੋਰੋਨਾ…

ਉਧਰ ਜਦ ਇਸ ਸਬੰਧੀ ਹਲਕਾ ਖੇਮਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਸਾਢੇ ਚਾਰ ਸਾਲਾਂ ਵਿੱਚ ਬੜੇ ਬੜੇ ਡੀਂਗਾਂ ਮਾਰ ਕੇ ਦਾਅਵੇ ਕਰਦੀ ਸੀ ਕਿ ਉਨ੍ਹਾਂ ਵੱਲੋਂ ਪੂਰੇ ਦੇਸ਼ ਅੰਦਰ ਜੰਗੀ ਪੱਧਰ ਤੇ ਵਿਕਾਸ ਕੀਤਾ ਹੋਇਆ ਪਰ ਇਸ ਵੀਡੀਓ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਉਨ੍ਹਾਂ ਕਿਹਾ ਕਿ  ਸੂਬੇ ਅੰਦਰ ਵਿਕਾਸ ਤਾਂ ਕਿਤੇ ਨਹੀਂ ਹੋਇਆ ਸਗੋਂ ਸੂਬੇ ਦਾ ਵਿਨਾਸ਼ ਹੀ ਹੋਇਆ ਹੈ  l

ਇਹ ਖ਼ਬਰ ਵੀ ਪੜ੍ਹੋ:ਵਿਆਹੁਤਾ ਲੜਕੀ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ

ਉਧਰ ਜਦ ਇਸ ਸਬੰਧੀ ਪਿੰਡ ਦੇ ਸਰਪੰਚ ਤਰਲੋਚਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੂਰੇ ਪਿੰਡ ਵਿਚ ਵਿਕਾਸ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ ਅਤੇ ਜੇ ਸ਼ਮਸ਼ਾਨਘਾਟ ਦੇ ਸ਼ੈੱਡ ਦੀ ਗੱਲ ਕੀਤੀ ਜਾਵੇ ਤਾਂ ਇਸ ਉਪਰ ਸ਼ੈੱਡ ਪਾਇਆ ਸੀ  ਜੋ ਕਿ ਡਿੱਗ ਪਿਆ ਸੀ ਅਤੇ ਹੁਣ ਨਵੇਂ ਤਰੀਕੇ ਨਾਲ ਰਿਸ਼ਤੇ ਸ਼ੈੱਡ ਪਾਇਆ ਜਾਵੇਗਾ  l

LEAVE A REPLY

Please enter your comment!
Please enter your name here

Latest News

ਫਿਲੋਰ ਵਿੱਚ ਧੜਿਆ ਵਿੱਚ ਹੋਈ ਖੂਨੀ ਗੈਗਵਾਰ

ਫਿਲੋਰ(ਪੁਨੀਤ ਅਰੌੜਾ),24 ਜੁਲਾਈ 2021 ਫਿਲੋਰ ਅੱਜ ਸਵੇਰੇ ਤਕਰੀਬਨ 8 ਵਜੇ ਦੇ ਕਰੀਬ ਕਿਲਾ ਰੋਡ ਬਾਬਾ ਵਿਸਵਕ੍ਰਮਾ ਮੰਦਰ ਦੇ ਕੋਲ...

ਫਤਿਹਗੜ੍ਹ ਸਾਹਿਬ ‘ਚ ਪੁਲਸ ਵਲੋਂ ਕੱਢਿਆ ਗਿਆ ਫਲੈਗ ਮਾਰਚ

ਫਤਿਹਗੜ੍ਹ ਸਾਹਿਬ (ਜਸਵਿੰਦਰ ਸਿੰਘ),24 ਜੁਲਾਈ 2021 ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਸਕਿਓਰਟੀ ਰੀਜ਼ਨ ਕਾਰਨ ਜ਼ਿਲ੍ਹੇ ਵਿੱਚ ਕੀਤੇ ਹਾਈ ਅਲਰਟ ਦੇ ਮੱਦੇਨਜ਼ਰ ਫਤਿਹਗੜ੍ਹ ਸਾਹਿਬ ਵਿਖੇ ਐਸ.ਪੀ ਹਰਪਾਲ...

ਕੈਲੋਫੋਰੀਆਂ ‘ਚ 25 ਸਾਲਾਂ ਪੰਜਾਬੀ ਨੌਜਵਾਨ ਦੀ ਕਰੋਨਾ ਕਾਰਨ ਮੌਤ

ਕਪੂਰਥਲਾ (ਕਸ਼ਮੀਰ ਭੰਡਾਲ),24 ਜੁਲਾਈ 2021 ਪਿਤਾ ਦੀ ਅਚਾਨਕ ਹੋਈ ਮੌਤ ਤੋ ਬਾਅਦ ਪਰਿਵਾਰ ਅਜੇ ਸਦਮੇ ਵਿੱਚੋਂ ਗੁਜਰ ਰਿਹਾ ਸੀ ਕਿ ਅਚਾਨਕ ਨੌਜਵਾਨ ਪੁੱਤਰ ਦੀ ਹੋਈ...

ਬੇਕਾਬੂ ਹੋਈ ਬਸ ਕਿੱਕਰ ਨਾਲ ਟਕਰਾਈ ,ਇੱਕ ਦੀ ਮੌਤ

ਅਬੋਹਰ (ਮੌਂਟੀ ਚੁੱਘ),24 ਜੁਲਾਈ 2021 ਕੱਲ ਜਿਥੇ ਮੋਗਾ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਉਥੇ ਹੀ ਅੱਜ ਸਵੇਰੇ ਕਰੀਬ 11 ਵਜੇ  ਰਾਜ ਟਰਾਂਸਪੋਰਟ ਦੀ ਬੱਸ ਅਬੋਹਰ...

ਮਹਿਲਾ ਸਰਪੰਚ ਦਾ ਪਤੀ ਹੋਇਆ ਭੇਦਭਰੇ ਹਾਲਾਤਾਂ ਚ ਲਾਪਤਾ

ਬਟਾਲਾ (ਨੀਰਜ ਸਲਹੋਤਰਾ),24  ਜੁਲਾਈ 2021 ਬਟਾਲਾ ਸ਼ਹਿਰ ਦੇ ਨੇੜਲੇ ਪਿੰਡ ਬੋਦੇ ਦੀ ਖੂਹੀ ਦਾ ਰਹਿਣ ਵਾਲਾ ਰਤਨ ਲਾਲ ਪਿਛਲੇ ਦੋ ਦਿਨਾਂ ਤੋਂ ਭੇਦਭਰੇ ਹਾਲਾਤਾਂ ਚ...

More Articles Like This